ਬੰਗਲਾਦੇਸ਼ ਕਿ੍ਰਕਟ ਬੋਰਡ ਦਾ ਵੱਡਾ ਫੈਸਲਾ, ਪਾਕਿਸਤਾਨ 'ਚ ਖੇਡੇਗਾ ਟੀ-20 ਸੀਰੀਜ਼
Wednesday, Dec 25, 2019 - 11:55 AM (IST)

ਸਪੋਰਟਸ ਡੈਸਕ— ਪਾਕਿਸਤਾਨ ਵਿਚ 10 ਸਾਲਾਂ ਬਾਅਦ ਟੈਸਟ ਕ੍ਰਿਕਟ ਖੇਡ ਰਹੀ ਸ਼੍ਰੀਲੰਕਾਈ ਟੀਮ ਤੋਂ ਬਾਅਦ ਹੁਣ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਪਾਕਿਸਤਾਨ ਦੀ ਧਰਤੀ 'ਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਦੀ ਇੱਛਾ ਜਤਾਈ ਹੈ।
ਬੀ. ਸੀ. ਬੀ. ਦੇ ਪ੍ਰਧਾਨ ਨਿਜ਼ਾਮੂਦੀਨ ਚੌਧਰੀ ਨੇ ਕਿਹਾ ਕਿ ਬੋਰਡ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਪ੍ਰਸਤਾਵ ਦਿੱਤਾ ਹੈ ਕਿ ਬੰਗਲਾਦੇਸ਼ ਦੀ ਪੁਰਸ਼ ਰਾਸ਼ਟਰੀ ਟੀਮ ਪਾਕਿਸਤਾਨ ਵਿਚ 3 ਟੀ-20 ਅੰਤਰਾਸ਼ਟਰੀ ਮੈਚ ਖੇਡਣ ਲਈ ਤਿਆਰ ਹੈ ਕਿਉਂਕਿ ਇਸ ਦੇ ਨਾਲ ਉਸ ਦੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਨੂੰ ਕੁਝ ਸਮੇਂ ਲਈ ਉਥੇ ਰਹਿਣ ਤੋਂ ਬਾਅਦ ਹਾਲਾਤ ਦਾ ਅੰਦਾਜ਼ਾ ਲਾਉਣ ਵਿਚ ਮਦਦ ਮਿਲੇਗੀ।