ਬੰਗਲਾਦੇਸ਼ ਨੇ ਭਾਰਤ ਨੂੰ ਅੰਡਰ-18 ਫੁੱਟਬਾਲ ''ਚ ਗੋਲ ਰਹਿਤ ਡਰਾਅ ''ਤੇ ਰੋਕਿਆ

Monday, Sep 23, 2019 - 09:52 PM (IST)

ਬੰਗਲਾਦੇਸ਼ ਨੇ ਭਾਰਤ ਨੂੰ ਅੰਡਰ-18 ਫੁੱਟਬਾਲ ''ਚ ਗੋਲ ਰਹਿਤ ਡਰਾਅ ''ਤੇ ਰੋਕਿਆ

ਕਾਠਮੰਡੂ— ਭਾਰਤ ਨੂੰ ਸੈਫ ਅੰਡਰ-18 ਫੁੱਟਬਾਲ ਚੈਂਪੀਅਨਸ਼ਿਪ ਦੇ ਮੁਕਾਬਲੇ ਵਿਚ ਸੋਮਵਾਰ ਇਥੇ ਬੰਗਲਾਦੇਸ਼ ਨੇ ਗੋਲ ਰਹਿਤ ਡਰਾਅ 'ਤੇ ਰੋਕ ਦਿੱਤਾ। ਭਾਰਤੀ ਟੀਮ ਨੇ ਮੈਚ ਵਿਚ ਹਮਲਾਵਰ ਸ਼ੁਰੂਆਤ ਕੀਤੀ ਪਰ 9ਵੇਂ ਮਿੰਟ ਵਿਚ ਹੀ ਗੋਲਕੀਪਰ ਪ੍ਰਭਸੁਕਾਨ ਸਿੰਘ ਗਿੱਲ ਜ਼ਖ਼ਮੀ ਹੋ ਗਿਆ, ਜਿਸ ਨਾਲ ਕੋਚ ਫਲੋਏਡ ਪਿੰਟੋ ਨੂੰ ਬਦਲਾਅ ਕਰਨਾ ਪਿਆ।

PunjabKesari
ਪਿੰਟੋ ਨੇ ਇਸ ਨੂੰ ਮੁਸ਼ਕਿਲ ਮੁਕਾਬਲਾ ਕਰਾਰ ਦਿੰਦੇ ਹੋਏ ਕਿਹਾ ਕਿ ਬੰਗਲਾਦੇਸ਼ ਨੇ 10 ਖਿਡਾਰੀਆਂ ਦੇ ਨਾਲ ਖੇਡਦੇ ਹੋਏ ਸਾਨੂੰ ਗੋਲ ਨਹੀਂ ਕਰਨ ਦਿੱਤਾ। ਸਾਨੂੰ ਉਸਦੇ ਖਿਡਾਰੀਆਂ ਦਾ ਕੋਸ਼ਿਸ਼ ਨੂੰ ਸਿਹਰਾ ਦੇਣਾ ਹੋਵੇਗਾ। ਉਨ੍ਹਾ ਨੇ ਕਿਹਾ ਕਿ ਅਸੀਂ ਹਾਲਾਂਕਿ ਮੈਚ ਨਾਲ ਅੰਕ ਹਾਸਲ ਕੀਤੇ ਪਰ ਇਹ ਛੋਟੀ ਗੱਲ ਹੈ। ਟੂਰਨਾਮੈਂਟ ਦੇ ਅੱਗੇ ਵੱਧਣ ਦੇ ਨਾਲ ਹੀ ਖਿਡਾਰੀਆਂ 'ਚ ਸੁਧਾਰ ਆਵੇਗਾ।


author

Gurdeep Singh

Content Editor

Related News