ਬੰਗਲਾਦੇਸ਼ ਨੇ ਟੀ20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਚੋਂ ਇਨ੍ਹਾਂ ਦੋ ਖਿਡਾਰੀ ਨੂੰ ਟੀਮ ਤੋਂ ਕੀਤਾ ਬਾਹਰ

09/10/2019 5:22:21 PM

ਸਪੋਰਟਸ ਡੈਸਕ— ਬੰਗਲਾਦੇਸ਼ ਨੇ ਅਫਗਾਨਿਸਤਾਨ ਅਤੇ ਜਿੰਬਾਬਵੇ ਦੇ ਖਿਲਾਫ ਤਿਕੋਣੀ ਟੀ20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਆਫ ਸਪਿਨਰ ਮੇਂਹਦੀ ਹਸਨ ਅਤੇ ਤੇਜ਼ ਗੇਂਦਬਾਜ਼ ਰੂਬੇਲ ਹੁਸੈਨ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਹੈ। ਆਲਰਾਊਂਡਰ ਆਰਿਫੁਲ ਹੱਕ, ਤੇਜ਼ ਗੇਂਦਬਾਜ਼ ਅਬੁ ਹਿਦੇਰ, ਸਪਿਨਰ ਨਜਮੁਲ ਇਸਲਾਮ ਅਤੇ ਬੱਲੇਬਾਜ਼ ਮੁਹੰਮਦ ਮਿਥੁਨ ਨੂੰ ਵੀ ਟੀਮ20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਦੀ ਮੰਗ ਕਰਨ ਵਾਲੇ ਤਮੀਮ ਇਕਬਾਲ ਵੀ ਟੀਮ ਦਾ ਹਿੱਸਾ ਨਹੀਂ ਹਨ।PunjabKesari
ਮੁੱਖ ਚੋਣਕਰਤਾ ਮਿੰਹਾਜੁਲ ਅਬੇਦਿਨ ਨੇ ਕਿਹਾ, 'ਅਸੀਂ ਅਗਲੇ ਟੀ20 ਵਰਲਡ ਕੱਪ ਤੋਂ ਪਹਿਲਾਂ ਕੁਝ ਖਿਡਾਰੀਆਂ ਨੂੰ ਅਜ਼ਮਾਉਣਾ ਚਾਹੁੰਦੇ ਸਨ। ਇਹੀ ਕਾਰਨ ਹੈ ਕਿ ਅਸੀਂ ਟੀਮ 'ਚ ਬਦਲਾਅ ਕੀਤਾ ਹੈ। ਨੌਜਵਾਨ ਤੇਜ਼ ਗੇਂਦਬਾਜ਼ ਯਾਸਿਨ ਅਰਾਫਾਤ ਅਤੇ ਖੱਬੇ ਹੱਥ ਦੇ ਸਪਿਨਰ ਤਾਇਜੁਲ ਇਸਲਾਮ ਨੂੰ ਪਹਿਲੀ ਵਾਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।PunjabKesari

ਬੰਗਲਾਦੇਸ਼ ਦੀ ਟੀਮ ਇਸ ਤਰਾਂ ਹੈ :
ਸ਼ਾਕਿਬ ਅਲ ਹਸਨ (ਕਪਤਾਨ) , ਲਿੱਟਨ ਦਾਸ, ਸੌਮਿਆ ਸਰਕਾਰ, ਮੁਸ਼ਫਿਕੁਰ ਰਹੀਮ, ਮਹਿਮੂਦੁੱਲਾਹ ਰਿਆਦ, ਅਫੀਫ ਹੁਸੈਨ, ਮੋਸਾਦਿਕ ਹੁਸੈਨ, ਸ਼ੱਬੀਰ ਰਹਿਮਾਨ, ਤਾਇਜੁਲ ਇਸਲਾਮ, ਮੇਂਹਦੀ ਹਸਨ, ਮੁਹੰਮਦ ਸੈਫੁੱਦੀਨ, ਮੁਸਤਾਫਿਜ਼ੁਰ ਰਹਿਮਾਨ ਅਤੇ ਯਾਸਿਨ ਅਰਾਫਾਤ।


Related News