ਲੈੱਗ ਸਪਿਨਰ ਨੂੰ ਪਲੇਇੰਗ ਇਲੈਵਨ ''ਚ  ਸ਼ਾਮਲ ਨਹੀਂ ਕਰਨ ''ਤੇ ਕੋਚਾਂ ਨੂੰ ਭੁਗਤਨਾ ਪਿਆ ਇਹ ਅੰਜਾਮ

Saturday, Oct 19, 2019 - 12:24 PM (IST)

ਲੈੱਗ ਸਪਿਨਰ ਨੂੰ ਪਲੇਇੰਗ ਇਲੈਵਨ ''ਚ  ਸ਼ਾਮਲ ਨਹੀਂ ਕਰਨ ''ਤੇ ਕੋਚਾਂ ਨੂੰ ਭੁਗਤਨਾ ਪਿਆ ਇਹ ਅੰਜਾਮ

ਸਪੋਰਟਸ ਡੈਸਕ— ਸ਼ਾਨਦਾਰ ਲੈੱਗ ਸਪਿਨਰਾਂ ਦੀ ਭਾਲ 'ਚ ਲੱਗੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਰਾਸ਼ਟਰੀ ਕ੍ਰਿਕਟ ਲੀਗ (ਐੱਨ. ਸੀ. ਐੱਲ.) 'ਚ ਲੈੱਗ ਸਪਿਨਰ ਗੇਂਦਬਾਜ਼ਾਂ ਨੂੰ ਆਖਰੀ ਗਿਆਰਾਂ 'ਚ ਸ਼ਾਮਲ ਨਹੀਂ ਕਰਨ 'ਤੇ ਪਹਿਲੇ ਦਰਜੇ ਦੇ ਦੋ ਕੋਚਾਂ ਨੂੰ ਬਰਖਾਸਤ ਕਰ ਦਿੱਤਾ। ਬੰਗਲਾਦੇਸ਼ ਨੂੰ ਆਪਣੀ ਰਾਸ਼ਟਰੀ ਟੀਮ ਲਈ ਇਕ ਰਾਸ਼ਟਰੀ ਲੈੱਗ ਸਪਿਨਰ ਦੀ ਭਾਲ ਹੈ।

ਬੱਲੇਬਾਜ਼ਾਂ ਨੂੰ ਘਰੇਲੂ ਮੈਚਾਂ 'ਚ ਲੈੱਗ ਸਪਿਨ ਖੇਡਣ ਦਾ ਜ਼ਿਆਦਾ ਮੌਕਾ ਨਹੀਂ ਮਿਲਦਾ ਅਤੇ ਇਹੋ ਵਜ੍ਹਾ ਹੈ ਕਿ ਹਾਲ 'ਚ ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਬੰਗਲਾਦੇਸ਼ ਦੀ ਇਸ ਕਮਜ਼ੋਰੀ ਦਾ ਪੂਰਾ ਫਾਇਦਾ ਚੁੱਕਿਆ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨ ਦੇ ਕਾਰਨ ਦੋ ਕੋਚਾਂ ਨੂੰ ਬਰਖਾਸਤ ਕਰ ਦਿੱਤਾ ਹੈ। ਢਾਕਾ ਦੀ ਟੀਮ ਨੇ ਲੈੱਗ ਸਪਿਨਰ ਜੁਬੈਰ ਹੁਸੈਨ ਅਤੇ ਖੁਲਨਾ ਦੀ ਟੀਮ 'ਚ ਰਿਸ਼ਾਦ ਹੁਸੈਨ ਨੂੰ ਹਾਲ 'ਚ ਖੇਡੇ ਗਏ ਪਹਿਲੇ ਦਰਜੇ ਦੇ ਮੈਚਾਂ ਲਈ ਆਖਰੀ ਗਿਆਰਾਂ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ।


author

Tarsem Singh

Content Editor

Related News