ਬੰਗਲਾਦੇਸ਼ ਨੂੰ ਹਲਕੇ ''ਚ ਨਹੀਂ ਲਿਆ ਜਾ ਸਕਦਾ : ਗਾਵਸਕਰ

06/15/2017 10:05:21 AM

ਨਵੀਂ ਦਿੱਲੀ— ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦੇ ਮੁਤਾਬਕ ਬਰਮਿੰਘਮ 'ਚ ਦੂਜੇ ਸੈਮੀਫਾਈਨਲ ਵਿਚ ਉਤਰਦੇ ਸਮੇਂ ਭਾਰਤ ਨੂੰ ਬੰਗਲਾਦੇਸ਼ ਨੂੰ ਹਲਕੇ ਵਿਚ ਲੈਣ ਦੀ ਭੁੱਲ ਕਰਨ ਤੋਂ ਬਚਣਾ ਹੋਵੇਗਾ। ਬੇਸ਼ੱਕ ਅਭਿਆਸ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਖਿਲਾਫ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ ਅਤੇ ਉਸ ਨੂੰ ਬੇਹੱਦ ਘੱਟ ਸਕੋਰ 'ਤੇ ਸਮੇਟ ਦਿੱਤਾ ਸੀ ਪਰ ਬੰਗਲਾਦੇਸ਼ ਦੀ ਉਸ ਟੀਮ ਵਿਚ ਤਮੀਮ ਇਕਬਾਲ ਨਹੀਂ ਸੀ। ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਪਿਛਲੇ ਮੈਚ 'ਚ ਨਿਊਜ਼ੀਲੈਂਡ ਖਿਲਾਫ ਚਾਹੇ ਉਹ ਜ਼ੀਰੋ 'ਤੇ ਆਊਟ ਹੋ ਗਿਆ ਹੋਵੇ ਪਰ ਇੰਗਲੈਂਡ ਤੇ ਆਸਟ੍ਰੇਲੀਆ ਖਿਲਾਫ ਮੁਕਾਬਲਿਆਂ 'ਚ ਸੈਂਕੜਾ ਅਤੇ ਸੈਂਕੜੇ ਦੇ ਕਰੀਬ ਦਾ ਸਕੋਰ ਤੁਹਾਨੂੰ ਦੱਸਦਾ ਹੈ ਕਿ ਉਹ ਕਿਸ ਸ਼ਾਨਦਾਰ ਫਾਰਮ 'ਚ ਹੈ। ਇਸ ਤੋਂ ਇਲਾਵਾ ਸ਼ੁਰੂਆਤੀ ਵਿਕਟ ਜਲਦੀ ਡਿੱਗ ਜਾਣ ਤੋਂ ਬਾਅਦ ਮਹਿਮੂਦਉੱਲਾ ਰਿਆਦ ਅਤੇ ਸ਼ਾਕਿਬ ਅਲ ਹਸਨ ਦੀਆਂ ਮੁਸ਼ਕਿਲ ਹਾਲਾਤ 'ਚ ਖੇਡੀਆਂ ਗਈਆਂ ਪਾਰੀਆਂ ਦਿਖਾਉਂਦੀਆਂ ਹਨ ਕਿ ਇਹ ਇਕ ਵੱਖਰੀ ਬੰਗਲਾਦੇਸ਼ੀ ਟੀਮ ਹੈ, ਜੋ ਆਸਾਨੀ ਨਾਲ ਹਥਿਆਰ ਨਹੀਂ ਸੁੱਟਦੀ।


Related News