WC 'ਚ ਬੰਗਲਾਦੇਸ਼ ਆਸਟਰੇਲੀਆ ਖਿਲਾਫ ਕਦੇ ਨਹੀਂ ਜਿੱਤ ਸਕਿਆ ਮੈਚ

Thursday, Jun 20, 2019 - 11:34 AM (IST)

WC 'ਚ ਬੰਗਲਾਦੇਸ਼ ਆਸਟਰੇਲੀਆ ਖਿਲਾਫ ਕਦੇ ਨਹੀਂ ਜਿੱਤ ਸਕਿਆ ਮੈਚ

ਸਪੋਰਟਸ ਡੈਸਕ— ਵਰਲਡ ਕੱਪ ਦੇ 26ਵੇਂ ਮੈਚ 'ਚ ਅੱਜ ਨੂੰ ਨਾਟਿੰਘਮ 'ਚ ਡਿਫੈਂਡਿੰਗ ਚੈਂਪੀਅਨ ਆਸਟਰੇਲੀਆ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਦੋਵੇਂ ਟੀਮਾਂ ਵਰਲਡ ਕੱਪ 'ਚ ਪਿਛਲਾ ਮੁਕਾਬਲਾ 2007 'ਚ ਹੋਇਆ ਹੈ, ਉਦੋਂ ਆਸਟਰੇਲੀਆ ਜਿੱਤਿਆ ਸੀ। ਅੱਜ ਦੇ ਮੈਚ 'ਚ ਬੰਗਲਾਦੇਸ਼ੀ ਟੀਮ ਲਗਾਤਾਰ ਦੂਜਾ ਮੁਕਾਬਲਾ ਜਿੱਤਣ ਉਤਰੇਗੀ। ਉਸ ਨੇ ਪਿਛਲੇ ਮੁਕਾਬਲੇ 'ਚ ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਨੂੰ ਹਰਾਇਆ ਸੀ। ਦੂਜੇ ਪਾਸੇ ਆਸਟਰੇਲੀਆ ਦੀ ਟੀਮ ਪੰਜਵੀਂ ਜਿੱਤ ਲਈ ਉਤਰੇਗੀ। ਆਸਟਰੇਲੀਆ ਦੀ ਟੀਮ ਇਸ ਟੂਰਨਾਮੈਂਟ 'ਚ ਸਿਰਫ ਇਕ ਮੈਚ ਹਾਰੀ ਹੈ। ਇਹ ਮੈਚ ਉਹ ਭਾਰਤ ਖਿਲਾਫ ਹਾਰੀ ਹੈ। ਇਸ ਮੁਕਾਬਲੇ ਨੂੰ ਛੱਡ ਕੇ ਆਸਟਰੇਲੀਆ ਨੇ ਆਪਣੇ ਸਾਰੇ ਮੈਚ ਜਿੱਤੇ ਹਨ।

ਦੋਹਾਂ ਟੀਮਾਂ ਦੇ ਦਿਲਚਸਪ ਅੰਕੜੇ
1. ਆਸਟਰੇਲੀਆ ਅਤੇ ਬੰਗਲਾਦੇਸ਼ ਦੋਹਾਂ ਵਿਚਾਲੇ ਹੁਣੇ ਤਕ 21 ਵਨ-ਡੇ ਮੈਚ ਖੇਡੇ ਗਏ ਹਨ। ਇਨ੍ਹਾਂ 21 ਮੈਚਾਂ 'ਚ ਆਸਟਰੇਲੀਆ ਨੇ 18 ਮੈਚ ਜਿੱਤੇ ਹਨ ਜਦਕਿ ਬੰਗਲਾਦੇਸ਼ ਨੇ ਸਿਰਫ ਇਕ ਮੈਚ 'ਚ ਹੀ ਜਿੱਤ ਦਰਜ ਕੀਤੀ ਹੈ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਜਦਕਿ ਇਕ 1 ਮੈਚ ਰੱਦ ਹੋ ਗਿਆ ਸੀ।
2. ਆਸਟਰੇਲੀਆ ਅਤੇ ਬੰਗਲਾਦੇਸ਼ ਵਿਚਾਲੇ ਵਰਲਡ ਕੱਪ 'ਚ ਅਜੇ ਤਕ 3 ਮੈਚ ਖੇਡੇ ਗਏ ਹਨ ਅਤੇ ਇਨ੍ਹਾਂ 3 ਮੈਚਾਂ 'ਚ ਆਸਟਰੇਲੀਆ ਨੇ 2 ਮੈਚ ਜਿੱਤੇ ਹਨ ਅਤੇ ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। 
3. ਬੰਗਲਾਦੇਸ਼ ਨੂੰ ਆਸਟਰੇਲੀਆ 'ਤੇ ਇਕਮਾਤਰ ਜਿੱਤ 2005 'ਚ ਇੰਗਲੈਂਡ 'ਚ ਹੀ ਮਿਲੀ ਸੀ।
4. ਆਸਟਰੇਲੀਆ ਦੀ ਟੀਮ ਬੰਗਲਾਦੇਸ਼ ਦੇ ਖਿਲਾਫ ਪਿਛਲੇ 13 ਮੈਚ 'ਚ ਨਹੀਂ ਹਾਰੀ ਹੈ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਇਸ ਮੈਦਾਨ 'ਤੇ ਵਰਲਡ ਕੱਪ ਦੇ ਹੁਣ ਤਕ 3 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 'ਚੋਂ ਦੋ ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ, ਇਕ ਮੈਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਜਿੱਤੀ ਹੈ।
2. ਮੌਸਮ ਦਾ ਮਿਜਾਜ਼ : ਨਾਟਿੰਘਮ 'ਚ ਸਵੇਰੇ ਮੀਂਹ ਦੀ ਸੰਭਾਵਨਾ ਹੈ। ਇਸ ਨਾਲ ਮੈਚ ਦਾ ਸਮਾਂ ਅਤੇ ਓਵਰ ਘੱਟ ਹੋ ਸਕਦੇ ਹਨ। ਤਾਪਮਾਨ 14-16 ਡਿਗਰੀ ਦੇ ਆਸਪਾਸ ਰਹੇਗਾ।


author

Tarsem Singh

Content Editor

Related News