ਜਿੱਤ ਦਾ ਲੰਬਾ ਇੰਤਜ਼ਾਰ ਖਤਮ ਕਰਨ ਉਤਰਨਗੇ ਬੰਗਲਾਦੇਸ਼ ਤੇ ਸ਼੍ਰੀਲੰਕਾ

Wednesday, Apr 21, 2021 - 02:43 AM (IST)

ਜਿੱਤ ਦਾ ਲੰਬਾ ਇੰਤਜ਼ਾਰ ਖਤਮ ਕਰਨ ਉਤਰਨਗੇ ਬੰਗਲਾਦੇਸ਼ ਤੇ ਸ਼੍ਰੀਲੰਕਾ

ਪੱਲੇਕਲ (ਸ਼੍ਰੀਲੰਕਾ)– ਸ਼੍ਰੀਲੰਕਾ ਦੀ ਟੀਮ ਬੁੱਧਵਾਰ ਨੂੰ ਬੰਗਾਲਦੇਸ਼ ਵਿਰੁੱਧ ਦੋ ਮੈਚਾਂ ਦੀ ਟੈਸਟ ਕ੍ਰਿਕਟ ਸੀਰੀਜ਼ ਲਈ ਘਰੇਲੂ ਮੈਦਾਨ ’ਤੇ ਉਤਰੇਗੀ ਤਾਂ ਉਸਦੀ ਕੋਸ਼ਿਸ਼ ਲੰਬੇ ਸਮੇਂ ਬਾਅਦ ਇਸ ਸਵਰੂਪ ਵਿਚ ਜਿੱਤ ਦਰਜ ਕਰਨ ਦੀ ਹੋਵੇਗੀ।

ਇਹ ਖ਼ਬਰ ਪੜ੍ਹੋ- DC v MI : ਅਮਿਤ ਮਿਸ਼ਰਾ ਨੇ IPL 'ਚ ਬਣਾਇਆ ਇਹ ਖਾਸ ਰਿਕਾਰਡ


ਸ਼੍ਰੀਲੰਕਾ ਨੇ ਖੇਡ ਦੇ ਸਭ ਤੋਂ ਲੰਬੇ ਸਵਰੂਪ ਵਿਚ ਪਿਛਲੀ ਸਫਲਤਾ ਜਨਵਰੀ 2020 ਵਿਚ ਹਾਸਲ ਕੀਤੀ ਸੀ ਤੇ ਕੋਚ ਮਿਕੀ ਆਰਥਰ ਚਾਹੇਗਾ ਕਿ ਉਸਦੀ ਟੀਮ ਲੜੀ ਦੇ ਪਹਿਲੇ ਟੈਸਟ ਮੈਚ ਦੇ ਨਾਲ ਇਸ ਇੰਤਜ਼ਾਰ ਨੂੰ ਖਤਮ ਕਰੇ। ਸ਼੍ਰੀਲੰਕਾ ਦੀ ਟੀਮ ਨੇ ਜਨਵਰੀ 2020 ਤੋਂ ਬਾਅਦ 6 ਟੈਸਟ ਮੈਚ ਖੇਡੇ ਤੇ ਜ਼ਿਆਦਾਤਰ ਮੈਚਾਂ ਵਿਚ ਬਿਹਤਰ ਸਥਿਤੀ ਵਿਚ ਹੋਣ ਤੋਂ ਬਾਅਦ ਵੀ ਟੀਮ ਜਿੱਤ ਦਰਜ ਕਰਨ ਵਿਚ ਅਸਫ ਰਹੀ। ਦੱਖਣੀ ਅਫਰੀਕਾ ਦੌਰੇ ’ਤੇ ਉਸ ਨੂੰ 2-0 ਦੀ ਹਾਰ ਤੋਂ ਬਾਅਦ ਇੰਗਲੈਂਡ ਵਿਰੁੱਧ ਘਰੇਲੂ ਮੈਦਾਨ ’ਤੇ ਵੀ ਇਸ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵੈਸਟਇੰਡੀਜ਼ ਦੌਰੇ ’ਤੇ ਦੋਵੇਂ ਟੈਸਟ ਡਰਾਅ ਰਹੇ।

ਇਹ ਖ਼ਬਰ ਪੜ੍ਹੋ- ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ


ਬੰਗਲਾਦੇਸ਼ ਵਿਰੁੱਧ ਸ਼੍ਰੀਲੰਕਾ ਦਾ ਰਿਕਾਰਡ ਸ਼ਾਨਦਾਰ ਹੈ ਤੇ ਉਸ ਨੇ 20 ਵਿਚੋਂ 16 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਨੂੰ ਇਕਲੌਤੀ ਜਿੱਤ 2017 ਵਿਚ ਮਿਲੀ ਹੈ। ਬੰਗਲਾਦੇਸ਼ ਦੀ ਟੀਮ ਨੇ ਹਾਲ ਦੇ ਸਮੇਂ ਵਿਚ ਸੰਘਰਸ਼ ਕੀਤਾ ਹੈ। ਵੈਸਟਇੰਡੀਜ਼ ਵਿਰੁੱਧ ਉਸ ਨੂੰ ਘਰੇਲੂ ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਨਿਊਜ਼ੀਲੈਂਡ ਦੌਰੇ ’ਤੇ ਟੀਮ ਸੀਮਤ ਓਵਰਾਂ ਦੇ ਸਾਰੇ ਛੇ ਮੈਚ ਹਾਰ ਗਈ ਸੀ। ਟੀਮ ਨੂੰ ਆਲਰਾਊਂਡਰ ਸ਼ਾਕਿਬ ਅਲ ਹਸਨ ਤੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਵਰਗੇ ਚੋਟੀ ਦੇ ਖਿਡਾਰੀਆਂ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ ਜਿਹੜੇ ਆਈ. ਪੀ. ਐੱਲ. ਵਿਚ ਖੇਡ ਰਹੇ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News