ਬੰਗਲਾਦੇਸ਼ ਨੇ ਕੀਤਾ ਵਰਲਡ ਕੱਪ ਲਈ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਹੋਏ ਟੀਮ ''ਚ ਸ਼ਾਮਲ

Tuesday, Apr 16, 2019 - 03:14 PM (IST)

ਬੰਗਲਾਦੇਸ਼ ਨੇ ਕੀਤਾ ਵਰਲਡ ਕੱਪ ਲਈ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਹੋਏ ਟੀਮ ''ਚ ਸ਼ਾਮਲ

ਸਪੋਰਟਸ ਡੈਸਕ— ਆਈ.ਸੀ.ਸੀ. ਵਿਸ਼ਵ ਕੱਪ ਲਈ ਵੱਖ-ਵੱਖ ਦੇਸ਼ਾਂ ਵੱਲੋਂ ਟੀਮਾਂ ਦੇ ਐਲਾਨ ਦਾ ਦੌਰ ਜਾਰੀ ਹੈ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਆਪਣੀ ਟੀਮ ਦਾ ਐਲਾਨ ਕੀਤਾ। ਸਾਬਕਾ ਚੈਂਪੀਅਨ ਆਸਟਰੇਲੀਆ ਅਤੇ ਭਾਰਤ ਨੇ ਕਲ ਆਪਣੀਆਂ-ਆਪਣੀਆਂ ਟੀਮਾਂ ਦਾ ਐਲਾਨ ਕੀਤਾ ਹੈ। ਹੁਣ ਬੰਗਲਾਦੇਸ਼ ਲਈ ਵਿਸ਼ਵ ਕੱਪ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 

ਟੀਮ ਦੀ ਕਮਾਨ ਮਸ਼ਰਫੇ ਮੁਰਤਜਾ ਦੇ ਮੋਢੇ 'ਤੇ ਰਹੇਗੀ। ਜਦਕਿ ਆਲਰਾਊਂਡਰ ਸ਼ਾਕਿਬ ਅਲ ਹਸਨ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ। ਬੰਗਲਾਦੇਸ਼ ਵਰਲਡ ਕੱਪ ਦੇ ਆਪਣੇ ਸਫਰ ਦਾ ਆਗਾਜ਼ ਸਾਊਥ ਅਫਰੀਕਾ ਦੇ ਖਿਲਾਫ 2 ਜੂਨ ਨੂੰ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ 'ਤੇ ਕਰੇਗਾ। 

2019 ਵਰਲਡ ਕੱਪ ਲਈ ਬੰਗਲਾਦੇਸ਼ ਟੀਮ
PunjabKesari
ਮਸ਼ਰਫੇ ਮੁਰਤਜਾ (ਕਪਤਾਨ), ਤਮੀਮ ਇਕਬਾਲ, ਮਹਿਮੂਦੁੱਲ੍ਹਾ, ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ (ਉਪ ਕਪਤਾਨ), ਸੌਮਯਾ ਸਰਕਾਰ, ਲਿਟਨ ਦਾਸ, ਸੱਬੀਰ ਰਹਿਮਾਨ, ਮੇਹਰੀਨ ਹਸਨ, ਮੁਹੰਮਦ ਮਿਥੁਨ, ਰੁਬੇਲ ਹੁਸੈਨ, ਮੁਸਤਾਫਿਜੁਰ ਰਹਿਮਾਨ, ਮੁਹੰਮਦ ਸੈਫੂਦੀਨ, ਮੋਸਦੇਕ ਹੁਸੈਨ, ਅਬੂ ਜੈਡ।


author

Tarsem Singh

Content Editor

Related News