ਵਰਲਡ ਕੱਪ ''ਚ ਅਜੇ ਤੱਕ ਵੈਸਟਇੰਡੀਜ਼ ਨੂੰ ਨਹੀਂ ਹਰਾ ਸਕੀ ਬੰਗਲਾਦੇਸ਼

Monday, Jun 17, 2019 - 09:47 AM (IST)

ਵਰਲਡ ਕੱਪ ''ਚ ਅਜੇ ਤੱਕ ਵੈਸਟਇੰਡੀਜ਼ ਨੂੰ ਨਹੀਂ ਹਰਾ ਸਕੀ ਬੰਗਲਾਦੇਸ਼

ਸਪੋਰਟਸ ਡੈਸਕ— ਵਰਲਡ ਕੱਪ 2019 ਦੇ 23ਵੇਂ ਮੈਚ 'ਚ ਸੋਮਵਾਰ ਨੂੰ ਟਾਂਟਨ 'ਚ ਵੈਸਟਇੰਡੀਜ਼ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਦੋਵੇਂ ਟੀਮਾਂ ਇੰਗਲੈਂਡ ਦੇ ਮੈਦਾਨ 'ਤੇ 2004 ਦੇ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਵਰਲਡ ਕੱਪ 'ਚ ਦੋਹਾਂ ਟੀਮਾਂ ਦਾ ਮੁਕਾਬਲਾ 8 ਸਾਲ ਬਾਅਦ ਹੋਵੇਗਾ। 2011 ਵਰਲਡ ਕੱਪ 'ਚ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇੰਗਲੈਂਡ ਐਂਡ ਵੇਲਸ ਦੀ ਮੇਜ਼ਬਾਨੀ 'ਚ ਦੋਵੇਂ ਟੀਮਾਂ 20 ਸਾਲ ਬਾਅਦ ਇਕ-ਦੂਜੇ ਦੇ ਖਿਲਾਫ ਖੇਡਣਗੀਆਂ। ਬੰਗਲਾਦੇਸ਼ ਦਾ ਇਹ ਪੰਜਵਾਂ ਮੁਕਾਬਲਾ ਹੈ। ਉਹ ਪਿਛਲੇ ਤਿੰਨ ਮੈਚਾਂ 'ਚ 2 'ਚ ਹਾਰ ਚੁੱਕਾ ਹੈ। ਉਸ ਦੇ ਚਾਰ ਮੈਚਾਂ 'ਚ ਤਿੰਨ ਅੰਕ ਹਨ। ਦੂਜੇ ਪਾਸੇ ਵੈਸਟਇੰਡੀਜ਼ ਦਾ ਇਹ ਪੰਜਵਾਂ ਮੈਚ ਹੋਵੇਗਾ। ਉਸ ਨੂੰ ਇਕ 'ਚ ਜਿੱਤ ਮਿਲੀ। ਜਦਕਿ ਦੋ ਮੁਤਾਬਲਿਆਂ 'ਚ ਉਸ ਨੂੰ ਹਾਰ ਮਿਲੀ। ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਦੋਹਾਂ ਟੀਮਾਂ ਦੇ ਮੈਚਾਂ ਦੇ ਦਿਲਚਸਪ ਅੰਕੜੇ :-
1. ਬੰਗਲਾਦੇਸ਼ ਖਿਲਾਫ ਵੈਸਟਇੰਡੀਜ਼ ਦਾ ਸਕਸੈਸ ਰੇਟ 60 ਫੀਸਦੀ ਹੈ।
2. ਵੈਸਟਇੰਡੀਜ਼ ਅਤੇ ਬੰਗਲਾਦੇਸ਼ ਵਿਚਾਲੇ ਕੁਲ 37 ਮੈਚ ਹੋਏ ਹਨ। ਇਨ੍ਹਾਂ 37 ਮੈਚਾਂ 'ਚੋਂ ਵੈਸਟਇੰਡੀਜ਼ ਨੇ 21 ਅਤੇ ਬੰਗਲਾਦੇਸ਼ ਨੇ 14 ਮੈਚ ਜਿੱਤੇ ਹਨ। 2 ਮੈਚ ਬੇਨਤੀਜਾ ਰਹੇ ਹਨ।
3. ਵੈਸਟਇੰਡੀਜ਼ ਅਤੇ ਬੰਗਲਾਦੇਸ਼ ਵਿਚਾਲੇ ਵਰਲਡ ਕੱਪ 'ਚ ਹੁਣ ਤਕ 4 ਮੈਚ ਹੋਏ ਹਨ। ਇਨ੍ਹਾਂ 4 ਮੈਚਾਂ 'ਚੋਂ ਵੈਸਟਇੰਡੀਜ਼ ਨੇ 3 ਮੈਚ ਜਿੱਤੇ ਹਨ। ਇਕ ਮੈਚ ਬੇਨਤੀਜਾ ਰਿਹਾ।
4. ਇੰਗਲੈਂਡ 'ਚ ਦੋਹਾਂ ਟੀਮਾਂ ਵਿਚਾਲੇ ਇਕ ਮੈਚ 'ਚ ਵੈਸਟਇੰਡੀਜ਼ ਜਿੱਤਿਆ ਸੀ। 

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ 2 ਪ੍ਰਮੁੱਖ ਫੈਕਟਰ :-
1. ਪਿੱਚ ਰਿਪੋਰਟ : ਇਸ ਪਿੱਚ ਨਾਲ ਸਪਿਨਰਸ ਨੂੰ ਮਦਦ ਮਿਲ ਸਕਦੀ ਹੈ। ਇਸ ਮੈਦਾਨ 'ਤੇ ਟੂਰਨਾਮੈਂਟ 'ਚ ਇਹ ਤੀਜਾ ਅਤੇ ਆਖ਼ਰੀ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਇਕ ਮੈਚ 'ਚ ਪਹਿਲਾਂ ਅਤੇ ਇਕ 'ਚ ਚੇਜ਼ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ। ਪਿਛਲੇ ਮੈਚ 'ਚ ਆਸਟਰੇਲੀਆ ਅਤੇ ਵੈਸਟਇੰਡੀਜ਼ ਦੋਹਾਂ ਟੀਮਾਂ ਨੇ 250+ਦੌੜਾਂ ਬਣਾਈਆਂ।
2. ਮੌਸਮ ਦਾ ਮਿਜਾਜ਼ : ਵਰਲਡ ਕੱਪ ਦੇ ਕੁਝ ਪਿਛਲੇ ਕੁਝ ਮੈਚਾਂ ਨੂੰ ਮੀਂਹ ਨੇ ਕਾਫੀ ਪ੍ਰਭਾਵਿਤ ਕੀਤਾ। ਅੱਜ ਦੇ ਮੈਚ 'ਚ ਟਾਂਟਨ 'ਚ ਮੀਂਹ ਦੀ ਸੰਭਾਵਨਾ ਸਿਰਫ 6 ਫੀਸਦੀ ਹੈ। ਇਸ ਲਈ ਮੀਂਹ ਕਾਰਨ ਮੈਚ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।


author

Tarsem Singh

Content Editor

Related News