RCB v KKR : ਐਲਿਮੀਨੇਸ਼ਨ ਲਈ ਉਤਰਨਗੇ ਬੈਂਗਲੁਰੂ ਤੇ ਕੋਲਕਾਤਾ
Monday, Oct 11, 2021 - 03:46 AM (IST)
ਸ਼ਾਰਜਾਹ- ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਜ਼ ਮੰਗਲਵਾਰ ਨੂੰ ਜਦੋਂ ਇੱਥੇ ਆਈ. ਪੀ. ਐੱਲ. ਦੇ ਐਲਿਮੀਨੇਸ਼ਨ ਮੁਕਾਬਲੇ ਵਿਚ ਉਤਰਨਗੇ ਤਾਂ ਦੋਵਾਂ ਟੀਮਾਂ ਦਾ ਇਕ ਹੀ ਟੀਚਾ ਹੋਵੇਗਾ, ਜਿੱਤ ਹਾਸਲ ਕਰਨਾ। ਇਸ ਮੁਕਾਬਲੇ ਵਿਚ ਜਿੱਤਣ ਵਾਲੀ ਟੀਮ ਲਈ ਫਾਈਨਲ ਵਾਲੀ ਜਗ੍ਹਾ ਬਣਾਉਣ ਦੀਆਂ ਉਮੀਦਾਂ ਕਾਇਮ ਰਹਿਣਗੀਆਂ ਜਦਕਿ ਹਾਰ ਜਾਣ ਵਾਲੀ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਵੇਗੀ। ਜਿੱਤਣ ਵਾਲੀ ਟੀਮ ਨੂੰ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਕੁਆਲੀਫਾਇਰ ਦੇ ਜੇਤੂ ਟੀਮ ਨਾਲ ਭਿੜਨ ਦਾ ਮੌਕਾ ਮਿਲੇਗਾ ਤੇ ਇਸ ਮੁਕਾਬਲੇ ਦੀ ਜੇਤੂ 15 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਵਿਚ ਪਹਿਲੇ ਕੁਆਲੀਫਾਇਰ ਦੀ ਜੇਤੂ ਟੀਮ ਨਾਲ ਭਿੜੇਗੀ।
ਖ਼ਬਰ ਪੜ੍ਹੋ- ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਬੈਂਗਲੁਰੂ ਤੇ ਕੋਲਕਾਤਾ ਵਿਚਾਲੇ ਇਸ ਲਈ ਇਹ 'ਕਰੋ ਜਾਂ ਮਰੋ' ਦਾ ਮੁਕਾਬਲਾ ਹੋਵੇਗਾ। ਬੈਂਗਲੁਰੂ ਦਾ ਕਪਤਾਨ ਵਿਰਾਟ ਕੋਹਲੀ ਚਾਹੇਗਾ ਕਿ ਇਸ ਸੈਸ਼ਨ ਤੋਂ ਬਾਅਦ ਆਪਣੀ ਟੀਮ ਤੇ ਟੀ-20 ਦੀ ਕਪਤਾਨੀ ਛੱਡਣ ਤੋਂ ਪਹਿਲਾਂ ਉਹ ਆਪਣੀ ਟੀਮ ਨੂੰ ਇਕ ਵਾਰ ਆਪਣੀ ਕਪਾਤੀ ਵਿਚ ਆਈ. ਪੀ. ਐੱਲ. ਚੈਂਪੀਅਨ ਬਣਾ ਦੇਵੇ ਪਰ ਇਸ ਦੇ ਲਈ ਉਸ ਨੂੰ ਕੋਲਕਾਤਾ ਦੇ ਕਪਤਾਨ ਇਯੋਨ ਮੋਰਗਨ ਦੀ ਚੁਣੌਤੀ ਤੋਂ ਪਾਰ ਪਾਉਣਾ ਪਵੇਗਾ।
ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ
ਪਲੇਇੰਗ ਇਲੈਵਨ ਟੀਮ-
ਰਾਇਲ ਚੈਲੰਜਰਜ਼ ਬੈਂਗਲੁਰੂ - ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਸ਼੍ਰੀਕਰ ਭਾਰਤ (ਵਿਕਟਕੀਪਰ), ਗਲੇਨ ਮੈਕਸਵੇਲ, ਏਬੀ ਡਿਵਿਲੀਅਰਸ, ਸ਼ਾਹਬਾਜ਼ ਅਹਿਮਦ, ਡੈਨੀਅਲ ਕ੍ਰਿਸ਼ਚੀਅਨ, ਕਾਈਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜ਼ਵੇਂਦਰ ਚਾਹਲ।
ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ, ਇਯੋਨ ਮੌਰਗਨ (ਕਪਤਾਨ), ਸਾਕਿਬ ਅਲ ਹਸਨ/ਆਂਦਰੇ ਰਸੇਲ/ਬੇਨ ਕਟਿੰਗ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰਾਇਣ, ਸ਼ਿਵਮ ਮਾਵੀ, ਟਿਮ ਸਾਊਥੀ/ਲੌਕੀ ਫਰਗੂਸਨ, ਵਰੁਣ ਚੱਕਰਵਰਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।