ਬੰਗਲਾਦੇਸ਼ੀ ਗੇਂਦਬਾਜ਼ੀ ਕੋਚ ਦਾ ਬਿਆਨ, ਕਿਹਾ ਮੁਸ਼ਰਫੇ ਮੁਰਤਜਾ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ

Tuesday, May 19, 2020 - 04:25 PM (IST)

ਬੰਗਲਾਦੇਸ਼ੀ ਗੇਂਦਬਾਜ਼ੀ ਕੋਚ ਦਾ ਬਿਆਨ, ਕਿਹਾ ਮੁਸ਼ਰਫੇ ਮੁਰਤਜਾ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ

ਸਪੋਰਟਸ ਡੈਸਕ— ਬੰਗਲਾਦੇਸ਼ ਟੀਮ ਦੇ ਗੇਂਦਬਾਜ਼ੀ ਕੋਚ ਓਟਿਸ ਗਿਬਸਨ ਨੂੰ ਲੱਗਦਾ ਹੈ ਕਿ ਮੁਸ਼ਰਫੇ ਮੁਰਤਜਾ ਨੂੰ ਹੁਣ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ, ਕਿਉਂਕਿ ਉਹ 36 ਸਾਲ ਦੇ ਇਸ ਖਿਡਾਰੀ ਨੂੰ 2023 ਵਿਸ਼ਵ ਕੱਪ ਲਈ ਬਣੀ ਟੀਮ ’ਚ ਨਹੀਂ ਦੇਖਦੇ ਹਨ। ਇਸ ਸਾਲ ਜਨਵਰੀ ’ਚ ਬੰਗਲਾਦੇਸ਼ ਨਾਲ ਜੁੜਣ ਵਾਲੇ ਗਿਬਸਨ ਨੇ ਕਿਹਾ ਕਿ ਮੁੱਖ ਕੋਚ ਰਸੇਲ ਡੋਮਿੰਗੋ ਵੀ ਅਗਲੇ ਤਿੰਨ ਸਾਲ ’ਚ ਟੀਮ ਬਣਾਉਣ ਲਈ ਕਈ ਨੌਜਵਾਨ ਗੇਂਦਬਾਜ਼ਾਂ ਦੀ ਵੱਲ ਦੇਖ ਰਹੇ ਹਨ।PunjabKesari

ਈ. ਐੱਸ. ਪੀ. ਐੱਨ. ਕ੍ਰਿਕਇੰਫੋ ਨੇ ਗਿਬਸਨ ਦੇ ਹਵਾਲੇ ਤੋਂ ਲਿਖਿਆ ਹੈ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਆਪਣੇ ਆਪ ਦਾ ਅਤੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਅਗਲਾ ਵਿਸ਼ਵ ਕੱਪ ਹੁਣ 2023 ’ਚ ਹੈ ਅਤੇ ਅਜਿਹੇ ’ਚ ਹਰ ਕੋਚ ਇਕ ਟੀਮ ਬਣਾਉਣਾ ਚਾਹੁੰਦਾ ਹੈ। ਮੈਂ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹਾਂ ਕਿ ਰਸੇਲ ਵੀ ਇਸ ਬਾਰੇ ’ਚ ਸੋਚ ਰਹੇ ਹੋਣਗੇ।

ਗਿਬਸਨ ਨੇ ਕਿਹਾ, ਇਸ ਲਈ ਉਹ ਨੌਜਵਾਨ ਹਸਨ ਮਹਿਮੂਦ, ਮੁਹੰਮਦ ਸੈਫਉੱਦੀਨ, ਸ਼ਫੀਊਲ ਇਸਲਾਮ ਅਤੇ ਇਬਾਦਤ ਹੁਸੈਨ ਜਿਹੇ ਖਿਡਾਰੀਆਂ ਦੀ ਵੱਲਦੇਖ ਰਹੇ ਹਨ। ਅਸੀਂ ਅਜੇ ਤਕ ਇਬਾਦਤ ਨੂੰ ਟੈਸਟ ’ਚ ਨਹੀਂ ਵੇਖਿਆ ਹੈ। ਤਕਸੀਨ ਅਹਿਮਦ ਹਨ, ਖਲੀਲ ਅਹਿਮਦ ਹਨ, ਸਾਡੇ ਕੋਲ ਹਸਨ ਹਨ, ਰਾਣਾ ਹੈ। ਦੇਸ਼ ’ਚ ਕਈ ਨੌੌਜਵਾਨ ਖਿਡਾਰੀ ਹਨ।PunjabKesari

ਮੁਰਤਜਾ ਨੂੰ ਲੈ ਕੇ ਗਿਬਸਨ ਨੇ ਕਿਹਾ, ਉਹ ਆਪਣੀ ਜਾਣਕਾਰੀ ਅਤੇ ਅਨੁਭਵ ਕਿਸੇ ਅਤੇ ਤਰ੍ਹਾਂ ਨਾਲ ਦੁਸਰਿਆਂ ਨੂੰ ਦੇ ਸਕਦੇ ਹਨ। ਮੈਨੂੰ ਨਹੀਂ ਲੱਗਦਾ ਕਿ ਆਪਣੇ ਕਰੀਅਰ ’ਚ ਉਉਨ੍ਹਾਂ ਨੇ ਜੋ ਸਿੱਖਿਆ ਹੈ ਉਸ ਨੂੰ ਦੂਸਰਿਆਂ ਤਕ ਪਹੁੰਚਾਉਣ ਲਈ ਉਨ੍ਹਾਂ ਨੂੰ ਮੈਦਾਨ ’ਤੇ ਬਣਿਆ ਰਹਿਣਾ ਹੋਵੇਗਾ। ਮੁਰਤਜਾ ਨੇ ਫਰਵਰੀ ’ਚ ਜ਼ਿੰਬਾਬਵੇ ਖਿਲਾਫ ਖੇਡੀ ਗਈ ਸੀਰੀਜ਼ ’ਚ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲ ਹੀ ਦੇ ਦੌਰ ’ਚ ਉਨ੍ਹਾਂ ਦੇ ਸੰਨਿਆਸ ਦੀਆਂ ਚਰਚਾਵਾਂ ਚੱਲ ਰਹੀ ਹਨ।


author

Davinder Singh

Content Editor

Related News