ਬਾਲ ਟੈਂਪਰਿੰਗ: ਸ਼੍ਰੀਨਾਥ ਕਰਣਗੇ ਚੰਡੀਮਲ ਮਾਮਲੇ ਦੀ ਸੁਣਵਾਈ

Tuesday, Jun 19, 2018 - 09:44 AM (IST)

ਬਾਲ ਟੈਂਪਰਿੰਗ: ਸ਼੍ਰੀਨਾਥ ਕਰਣਗੇ ਚੰਡੀਮਲ ਮਾਮਲੇ ਦੀ ਸੁਣਵਾਈ

ਨਵੀਂ ਦਿੱਲੀ— ਵੈਸਟਇੰਡੀਜ਼ ਅਤੇ ਸ਼੍ਰੀ ਲੰਕਾ ਦੇ ਵਿਚਕਾਰ ਸੇਂਟ ਲੂਸੀਆ 'ਚ ਖੇਡੇ ਗਏ ਟੈਸਟ ਦੌਰਾਨ ਬਾਲ ਟੈਂਪਰਿੰਗ ਦੇ ਦੋਸ਼ਾਂ 'ਚ ਫੱਸੇ ਸ਼੍ਰੀ ਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ਨੂੰ ਆਈ.ਸੀ.ਸੀ.ਦੀ ਰਸਮੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਚੰਡੀਮਲ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਸੁਣਵਾਈ ਵੈਸਟਇੰਡੀਜ਼ ਦੇ ਖਿਲਾਫ ਦੂਜਾ ਟੈਸਟ ਮੈਚ ਖਤਮ ਹੋਣ ਦੇ ਬਾਅਦ ਹੋਣੀ ਹੈ। ਆਈ.ਸੀ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਦਿਨੇਸ਼ ਚੰਡੀਮਲ ਨੇ ਕਿਹਾ ਹੈ ਕਿ ਇਹ ਆਈ.ਸੀ.ਸੀ. ਦੀ ਕੋਡ ਆਫ ਕੰਡਕਟ ਧਾਰਾ 2.2.9 ਦੇ ਉਲੰਘਨ ਦੇ ਦੋਸ਼ੀ ਨਹੀਂ ਹਨ। ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੂਜੇ ਟੈਸਟ ਦੇ ਬਾਅਦ ਮਾਮਲੇ ਦੀ ਸੁਣਵਾਈ ਕਰਣਗੇ। ਚੰਡੀਮਲ 'ਤੇ ਬਾਲ ਟੈਂਪਰਿੰਗ ਦਾ ਇਹ ਦੋਸ਼ ਇਸ ਟੈਸਟ ਮੈਚ ਦੇ ਦੂਜੇ ਦਿਨ ਦੇ ਆਖਰੀ ਸੈਸ਼ਨ ਦਾ ਹੈ, ਜਦੋਂ ਉਨ੍ਹਾਂ ਨੇ ਬਾਲ ਦੀ ਕੰਡੀਸ਼ਨ ਬਦਲਣ ਦੇ ਲਈ ਉਸਦੀ ਸ਼ਾਈਨ ਚਮਕਾਉਣ ਦੇ ਦੌਰਾਨ ਗੇਂਦ 'ਤੇ ਕੁਝ ਪ੍ਰਤੀਬੰਧਿਤ ਤੱਤ ਲਗਾਇਆ।

ਹਜੇ ਕੁਝ ਮਹੀਨੇ ਪਹਿਲਾਂ ਕੇਪ ਟਾਊਨ 'ਚ ਹੋਏ ਟੈਸਟ ਦੇ ਦੌਰਾਨ ਆਸਟ੍ਰੇਲੀਆਈ ਖਿਡਾਰੀ ਬੇਨ ਕ੍ਰਾਫਟ ਵੀ ਫੱਸੇ ਸਨ। ਇਸ ਪ੍ਰਕਰਣ ਨੇ ਸਮੂਚੇ ਕ੍ਰਿਕਟ ਜਗਤ ਨੂੰ ਹਿਲਾ ਕਰ ਰੱਖ ਦਿੱਤਾ ਸੀ। ਇਸ ਪ੍ਰਕਰਣ ਦੇ ਬਾਅਦ ਆਸਟ੍ਰੇਲੀਆ ਦੇ ਤਤਕਾਲੀਨ ਕਪਤਾਨ ਅਤੇ ਉਪਕਪਤਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਆਸਟ੍ਰੇਲੀਆ ਕ੍ਰਿਕਟ ਬੋਰਡ ਨੇ 1-1 ਸਾਲ ਦਾ, ਜਦਕਿ ਬੇਨਕ੍ਰਾਫਟ 'ਤੇ 9 ਮਹੀਨੇ ਦਾ ਪ੍ਰਤੀਬੰਧ ਲਗਾਇਆ ਹੈ। ਜੇਬ 'ਚ ਰੱਖੀ ਸੀ ਮਿੱਠੀ ਚੀਜ਼, ਮੈਚ ਅਧਿਕਾਰੀਆਂ ਨੇ ਸ਼ੁੱਕਰਵਾਰ ਦੇ ਖੇਡ ਦੇ ਆਖਰੀ ਸੈਸ਼ਨ ਦਾ ਰੀਪਲੇ ਦੇਖਣ ਦੇ ਬਾਅਦ ਚੰਡੀਮਲ ਨੂੰ ਦੋਸ਼ੀ ਠਹਿਰਾਇਆ ਸੀ। ਰੀਪਲੇ 'ਚ ਦਿਖਿਆ ਕਿ ਦਿਨੇਸ਼ ਨੇ ਆਪਣੀ ਜੇਬ 'ਚੋਂ ਕੋਈ ਮਿੱਠੀ ਚੀਜ਼ ਕੱਢੀ ਅਤੇ ਮੂੰਹ 'ਚ ਪਾਈ। ਉਨ੍ਹਾਂ ਨੇ ਗੇਂਦ 'ਤੇ ਕੁਝ ਨਕਲੀ ਪਦਾਰਥ ਵੀ ਲਗਾਇਆ।


Related News