ਹਾਰਦਿਕ ਦੀ ਵਜ੍ਹਾ ਨਾਲ ਟੀਮ ''ਚ ਸੰਤੁਲਨ, ਵਿਸ਼ਵ ਕੱਪ ''ਚ ਨਿਭਾਏਗਾ ਅਹਿਮ ਰੋਲ : ਸੰਜੇ ਬਾਂਗੜ

Saturday, Sep 16, 2023 - 09:10 PM (IST)

ਹਾਰਦਿਕ ਦੀ ਵਜ੍ਹਾ ਨਾਲ ਟੀਮ ''ਚ ਸੰਤੁਲਨ, ਵਿਸ਼ਵ ਕੱਪ ''ਚ ਨਿਭਾਏਗਾ ਅਹਿਮ ਰੋਲ : ਸੰਜੇ ਬਾਂਗੜ

ਕੋਲੰਬੋ, (ਭਾਸ਼ਾ)- ਹਾਰਦਿਕ ਪੰਡਯਾ ਨੇ ਪਿਛਲੇ ਕੁਝ ਸਾਲਾਂ 'ਚ ਆਪਣੇ ਆਪ ਨੂੰ ਇਕ ਮਹਾਨ ਆਲਰਾਊਂਡਰ ਸਾਬਤ ਕੀਤਾ ਹੈ ਅਤੇ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਦਾ ਮੰਨਣਾ ਹੈ ਕਿ ਬੜੌਦਾ ਦੇ ਇਸ ਕ੍ਰਿਕਟਰ ਦੀ ਮੌਜੂਦਗੀ ਟੀਮ ਨੂੰ ਕਾਫੀ ਸੰਤੁਲਨ ਪ੍ਰਦਾਨ ਕਰਦੀ ਹੈ ਅਤੇ ਵਿਸ਼ਵ ਕੱਪ 'ਚ ਉਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਹਾਰਦਿਕ ਨੂੰ ਬੰਗਲਾਦੇਸ਼ ਦੇ ਖਿਲਾਫ ਸੁਪਰ ਫੋਰ ਮੈਚ ਲਈ ਆਰਾਮ ਦਿੱਤਾ ਗਿਆ ਸੀ ਪਰ ਉਹ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਫਾਈਨਲ ਵਿੱਚ ਵਾਪਸੀ ਕਰੇਗਾ। 

ਇਹ ਵੀ ਪੜ੍ਹੋ : ਵਿਰਾਟ ਬਣੇ 'ਵਾਟਰ ਬੁਆਏ', ਕੁਝ ਇਸ ਤਰ੍ਹਾਂ ਮਸਤੀ ਕਰਦੇ ਹੋਏ ਸਾਥੀ ਖਿਡਾਰੀਆਂ ਨੂੰ ਪਿਲਾਇਆ ਪਾਣੀ

ਬਾਂਗੜ ਨੇ ਪੀਟੀਆਈ ਨੂੰ ਦੱਸਿਆ, “ਉਹ ਪਿਛਲੇ ਕੁਝ ਸਾਲਾਂ ਵਿੱਚ ਕਾਫੀ ਪਰਿਪੱਕ ਹੋ ਗਿਆ ਹੈ। ਪਹਿਲਾਂ ਉਸ ਨੂੰ ਫਿਟਨੈੱਸ ਕਾਰਨ ਕੁਝ ਦਿੱਕਤਾਂ ਆਈਆਂ ਸਨ ਪਰ ਅੱਜ ਉਹ ਜਿੱਥੇ ਹੈ, ਉਸ ਤੱਕ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ। ਉਹ ਹੁਣ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਰਿਹਾ ਹੈ ਅਤੇ ਭਾਰਤ ਦੀ ਟੀ-20 ਟੀਮ ਦਾ ਕਪਤਾਨ ਹੈ। ਹਰਫਨਮੌਲਾ ਹੋਣ ਦੇ ਨਾਤੇ ਉਹ ਟੀਮ ਨੂੰ ਕਾਫੀ ਸੰਤੁਲਨ ਪ੍ਰਦਾਨ ਕਰਦਾ ਹੈ।''

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਕਿਸੇ ਦਬਾਅ 'ਚ ਨਹੀਂ ਆਉਂਦੇ, ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ : ਡਿਵਿਲੀਅਰਸ

ਹਾਰਦਿਕ ਵਿਸ਼ਵ ਕੱਪ 'ਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੇ ਨਾਲ ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਵੀ ਨਿਭਾਉਣਗੇ ਅਤੇ ਬਾਂਗਰ ਦਾ ਮੰਨਣਾ ਹੈ ਕਿ ਇਸ ਨਾਲ ਭਾਰਤੀ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ। ਉਸ ਨੇ ਕਿਹਾ, ''ਸਾਡੇ ਕੋਲ ਵਿਸ਼ਵ ਕੱਪ ਲਈ ਸਰਵੋਤਮ ਗੇਂਦਬਾਜ਼ੀ ਹਮਲਾ ਹੈ। ਸਾਡੇ ਕੋਲ ਬੁਮਰਾਹ ਅਤੇ ਸਿਰਾਜ ਵਰਗੇ ਦੋ ਸ਼ਾਨਦਾਰ ਨਵੇਂ ਗੇਂਦਬਾਜ਼ ਹਨ ਅਤੇ ਇਸ ਤੋਂ ਇਲਾਵਾ ਤਜਰਬੇਕਾਰ ਮੁਹੰਮਦ ਸ਼ਮੀ ਟੀਮ 'ਚ ਹਨ। ਸਾਡੇ ਕੋਲ ਵਿਕਟ ਲੈਣ ਲਈ ਕੁਲਦੀਪ ਯਾਦਵ ਦਾ ਵਿਕਲਪ ਹੈ। ਬੰਗੜ ਨੇ ਕਿਹਾ, ਰਵਿੰਦਰ ਜਡੇਜਾ ਟੀਮ 'ਚ ਹਨ। ਜਿਵੇਂ ਕਿ ਮੈਂ ਪਹਿਲਾਂ ਕਿਹਾ, ਹਾਰਦਿਕ ਦੀ ਮੌਜੂਦਗੀ ਭਾਰਤ ਨੂੰ ਕਈ ਵਿਕਲਪ ਦਿੰਦੀ ਹੈ। ਮੇਰਾ ਮੰਨਣਾ ਹੈ ਕਿ ਵਿਸ਼ਵ ਕੱਪ ਲਈ ਭਾਰਤ ਕੋਲ ਪੂਰਾ ਗੇਂਦਬਾਜ਼ੀ ਹਮਲਾ ਹੈ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

Tarsem Singh

Content Editor

Related News