ਬਾਲਾਜੀ ਤੇ ਯੂਕੀ ਆਪੋ-ਆਪਣੇ ਜੋੜੀਦਾਰਾਂ ਨਾਲ ਅਮਰੀਕੀ ਓਪਨ ਦੇ ਦੂਜੇ ਦੌਰ 'ਚ

Thursday, Aug 29, 2024 - 02:07 PM (IST)

ਬਾਲਾਜੀ ਤੇ ਯੂਕੀ ਆਪੋ-ਆਪਣੇ ਜੋੜੀਦਾਰਾਂ ਨਾਲ ਅਮਰੀਕੀ ਓਪਨ ਦੇ ਦੂਜੇ ਦੌਰ 'ਚ

ਨਿਊਯਾਰਕ- ਭਾਰਤ ਦੇ ਡਬਲਜ਼ ਖਿਡਾਰੀ ਐੱਨ ਸ੍ਰੀਰਾਮ ਬਾਲਾਜੀ ਅਤੇ ਯੂਕੀ ਭਾਂਬਰੀ ਨੇ ਅਮਰੀਕੀ ਓਪਨ ਪੁਰਸ਼ ਡਬਲਜ਼ ਵਰਗ ਵਿਚ ਆਪਣੇ ਜੋੜੀਦਾਰਾਂ ਨਾਲ ਪਹਿਲੇ ਦੌਰ ਦੇ ਮੈਚ ਜਿੱਤ ਲਏ ਹਨ। ਬਾਲਾਜੀ ਅਤੇ ਅਰਜਨਟੀਨਾ ਦੇ ਗੁਇਡੋ ਐਂਡਰੋਜ਼ੀ ਨੇ ਨਿਊਜ਼ੀਲੈਂਡ ਦੇ ਮਾਰਕਸ ਡੇਨੀਅਲ ਅਤੇ ਮੈਕਸੀਕੋ ਦੇ ਮਿਗੁਏਲ ਰੇਏਸ ਵਾਰੇਲਾ ਨੂੰ 5.7, 6 1, 7. 6 ਨਾਲ ਹਰਾਇਆ।
ਯੂਕੀ ਅਤੇ ਫਰਾਂਸ ਦੇ ਅਲਬਾਨੋ ਓਲੀਵੇਟੀ ਨੇ ਸਥਾਨਕ ਵਾਈਲਡ ਕਾਰਡਧਾਰੀ ਰਿਆਨ ਸੇਜ਼ੇਰਮੈਨ ਅਤੇ ਪੈਟਰਿਕ ਟੀ ਨੂੰ 6.3, 6.4 ਨਾਲ ਹਰਾਇਆ। ਹੁਣ ਉਨ੍ਹਾ ਦਾ ਸਾਹਮਣਾ ਅਮਰੀਕਾ ਦੇ ਆਸਟਿਨ ਕ੍ਰਾਈਸੇਕ ਅਤੇ ਨੀਦਰਲੈਂਡ ਦੇ ਜੀਨ ਜੂਲੀਅਨ ਰੋਜਰ ਨਾਲ ਹੋਵੇਗਾ।


author

Aarti dhillon

Content Editor

Related News