ਬਾਲਾਜੀ ਤੇ ਅਰਜੁਨ ਦੀ ਜੋੜੀ ਕੁਆਰਟਰ ਫਾਈਨਲ ''ਚ

1/2/2019 4:23:43 AM

ਪੁਣੇ— ਭਾਰਤ ਦੇ ਐੱਨ. ਸ਼੍ਰੀਰਾਮ ਬਾਲਾਜੀ ਤੇ ਅਰਜੁਨ ਕਾਧੇ ਦੀ ਵਾਈਲਡ ਕਾਰਡ ਜੋੜੀ ਨੇ ਪਹਿਲੇ ਰਾਊਂਡ ਵਿਚ ਵੱਡਾ ਉਲਟਫੇਰ ਕਰਦਿਆਂ ਮੰਗਲਵਾਰ ਦੂਜਾ ਦਰਜਾ ਪ੍ਰਾਪਤ ਆਸਟਰੇਲੀਆ ਦੇ ਫਿਲਿਪ ਓਸਵਾਲਡ ਤੇ ਜਰਮਨੀ ਦੇ ਟਿਮ ਪੁਏਜ ਦੀ ਜੋੜੀ ਨੂੰ ਸਖਤ ਸੰਘਰਸ਼ ਵਿਚ ਹਰਾ ਕੇ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਡਬਲਜ਼ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਬਾਲਾਜੀ ਤੇ ਅਰਜੁਨ ਨੇ ਦੂਜੀ ਸੀਡ ਜੋੜੀ ਤੋਂ ਇਹ ਮੁਕਾਬਲਾ 7-6, 4-6, 10-8 ਨਾਲ  ਜਿੱਤਿਆ।  ਭਾਰਤ ਦੇ ਇਕ ਹੋਰ ਖਿਡਾਰੀ ਜੀਵਨ ਨੇਦੁਨਜੇਝਿਅਨ ਤੇ ਉਸ ਦੇ ਅਮਰੀਕੀ ਜੋੜੀਦਾਰ ਨਿਕੋਲਸ ਮੁਨਰੋ ਨੂੰ ਸਪੇਨ ਦੇ ਗੇਰਾਰਡ ਗ੍ਰੇਨੋਲਰਸ ਤੇ ਮਾਰਸਲ ਗ੍ਰੇਨੋਲਰਸ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨੇ 7-6, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਸ ਤੋਂ ਪਹਿਲਾਂ ਕੱਲ ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।