ਬਾਲਾ ਦੇਵੀ ਨੇ ਕੀਤੇ 7 ਗੋਲ, ਮਣੀਪੁਰ ਨੇ ਕਟਕ ਨੂੰ 10-0 ਨਾਲ ਹਰਾਇਆ

Wednesday, May 08, 2019 - 10:51 PM (IST)

ਬਾਲਾ ਦੇਵੀ ਨੇ ਕੀਤੇ 7 ਗੋਲ, ਮਣੀਪੁਰ ਨੇ ਕਟਕ ਨੂੰ 10-0 ਨਾਲ ਹਰਾਇਆ

ਲੁਧਿਆਣਾ— ਸਟਾਰ ਸਟਰਾਈਕਰ ਬਾਲਾ ਦੇਵੀ ਦੀ 2 ਹੈਟ੍ਰਿਕ ਸਮੇਤ 7 ਗੋਲਾਂ ਦੀ ਮਦਦ ਨਾਲ ਮਣੀਪੁਰ ਪੁਲਸ ਨੇ ਸਾਈ ਐੱਸ. ਟੀ. ਸੀ. ਕਟਕ ਨੂੰ ਪੰਜਾਬ ਦੇ ਲੁਧਿਆਣਾ 'ਚ ਚੱਲ ਰਹੀ ਇੰਡੀਆ ਮਹਿਲਾ ਫੁੱਟਬਾਲ ਲੀਗ 'ਚ 10-0 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਬਾਲਾ ਦੇਵੀ ਦੇ 7 ਗੋਲਾਂ ਤੋਂ ਇਲਾਵਾ ਮਣੀਪੁਰ ਦੀ ਜਿੱਤ 'ਚ ਰੀਨਾਰਾਏ ਦੇਵੀ ਨੇ 2 ਗੋਲ ਕੀਤੇ ਤੇ ਦਇਆ ਦੇਵੀ ਨੇ ਇਕ ਗੋਲ ਕੀਤਾ। ਦਿਨ ਦੇ ਇਕ ਹੋਰ ਮੁਕਾਬਲੇ 'ਚ ਸੇਤੁ  ਐੱਫ. ਸੀ. ਅਲਖਪੁਰਾ ਨੂੰ 1-0 ਨਾਲ ਹਰਾ ਦਿੱਤਾ। ਗੋਕੁਲਮ ਨੇ ਮੈਚ ਦੇ ਸ਼ੁਰੂਆਤ ਤੋਂ ਅਲਖਪੁਰਾ 'ਤੇ ਦਬਾਅ ਬਣਾਏ ਦੱਖਿਆ ਪਰ ਅਲਖਪੁਰਾ ਵੀ ਮੈਦਾਨ 'ਚ ਪੂਰੀ ਤਿਆਰੀ ਦੇ ਨਾਲ ਉਤਰੀ ਸੀ ਤੇ ਉਨ੍ਹਾਂ ਨੇ ਵੀ ਕਈ ਬਾਰ ਗੋਕੁਲਮ 'ਤੇ ਧਮਾਕੇਦਾਰ ਸ਼ੁਰੂਆਤ ਕੀਤੀ।


author

Gurdeep Singh

Content Editor

Related News