ਕੋਵਿਡ-19 ਵਿਰੁੱਧ AFC ਦੀ ਜਾਗਰੂਕਤਾ ਮੁਹਿੰਮ ਨਾਲ ਜੁੜੀ ਬਾਲਾ ਦੇਵੀ

04/01/2020 2:13:17 AM

ਨਵੀਂ ਦਿੱਲੀ— ਬਾਈਚੁੰਗ ਭੂਟੀਆ ਅਤੇ ਸੁਨੀਲ ਸ਼ੇਤਰੀ ਤੋਂ ਬਾਅਦ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਬਾਲਾ ਦੇਵੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਏ. ਐੱਫ. ਸੀ. ਦੀ ਜਾਗਰੂਕਤਾ ਮੁਹਿੰਮ ਨਾਲ ਜੁੜ ਗਈ, ਜਿਸ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਬੇਨਤੀ ਕੀਤੀ ਹੈ। ਏ. ਐੱਫ. ਸੀ. ਦੇ 'ਹੈਸ਼ਟੈਗ ਬ੍ਰੇਕ ਦਿ ਚੇਨ' ਮੁਹਿੰਮ ਨਾਲ ਜੁੜਨ ਵਾਲੀ ਉਹ ਅਗਲੀ ਚੋਟੀ ਦੀ ਖਿਡਾਰਨ ਹੈ। ਉਸ ਤੋਂ ਪਹਿਲਾਂ ਸਾਬਕਾ ਕਪਤਾਨ ਭੂਟੀਆ ਤੇ ਮੌਜੂਦਾ ਕਪਤਾਨ ਸ਼ੇਤਰੀ ਇਸ ਨਾਲ ਜੁੜ ਚੁੱਕੇ ਹਨ।
ਦੇਵੀ ਨੇ ਇਕ ਬਿਆਨ 'ਚ ਕਿਹਾ, ''ਵਿਸ਼ਵ ਸਿਹਤ ਸੰਗਠਨ ਨੇ ਆਪਣੇ ਹੱਥ ਵਾਰ-ਵਾਰ ਧੋਣ ਤੇ ਲੋਕਾਂ ਤੋਂ ਦੂਰੀ ਬਣਾਈ ਰੱਖਣ 'ਤੇ ਜ਼ੋਰ ਦਿੱਤਾ ਹੈ। ਸਾਨੂੰ ਵੀ ਇਹ ਚੇਨ ਤੋੜਨੀ ਪਵੇਗੀ ਤੇ ਇਹ ਟੀਮ ਕੋਸ਼ਿਸ਼ ਨਾਲ ਹੀ ਹੋਵੇਗਾ। ਅਸੀਂ ਮਿਲ ਕੇ ਇਸ ਵਾਇਰਸ ਨੂੰ ਹਰਾਉਣਾ ਹੈ।'' ਇਕ ਹਫਤਾ ਪਹਿਲਾਂ ਸ਼ੁਰੂ ਹੋਈ ਇਸ ਮੁਹਿੰਮ ਨਾਲ ਦੁਨੀਆ ਭਰ 'ਚ ਲੱਖਾਂ ਪ੍ਰਸ਼ੰਸਕ ਜੁੜ ਚੁੱਕੇ ਹਨ।


Gurdeep Singh

Content Editor

Related News