ਬਜਰੰਗ ਨੇ ਤਬਿਲਿਸੀ 'ਚ ਜਿੱਤਿਆ ਸੋਨਾ, ਵਿਨੇਸ਼ ਮੇਦਵੇਦ ਟੂਰਨਾਮੈਂਟ ਦੇ ਫਾਈਨਲ 'ਚ

Sunday, Aug 11, 2019 - 12:56 AM (IST)

ਬਜਰੰਗ ਨੇ ਤਬਿਲਿਸੀ 'ਚ ਜਿੱਤਿਆ ਸੋਨਾ, ਵਿਨੇਸ਼ ਮੇਦਵੇਦ ਟੂਰਨਾਮੈਂਟ ਦੇ ਫਾਈਨਲ 'ਚ

ਨਵੀਂ ਦਿੱਲੀ— ਭਾਰਤ ਦੇ ਦੋ ਚੋਟੀ ਦੇ ਪਹਿਲਵਾਨਾਂ ਨੇ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਸ਼ਾਨਦਾਰ ਲੈਅ ਜਾਰੀ ਰੱਖ ਹੈ, ਜਿਨ੍ਹਾਂ ਵਿਚ ਬਜਰੰਗ ਪੂਨੀਆ ਨੇ ਤਬਿਲਿਸੀ ਗ੍ਰਾਂ. ਪ੍ਰੀ. ਵਿਚ ਆਪਣੇ ਖਿਤਾਬ ਦਾ ਬਚਾਅ ਕੀਤਾ ਤੇ ਉਥੇ ਹੀ ਵਿਨੇਸ਼ ਫੋਗਟ ਮੇਡਵੇਡ ਕੁਸ਼ਤੀ ਟੂਰਨਾਮੈਂਟ ਵਿਚ ਚੌਥੀ ਵਾਰ ਫਾਈਨਲ ਵਿਚ ਪਹੁੰਚੀ। ਬਜਰੰਗ ਨੇ ਪੁਰਸ਼ਾਂ ਦੇ ਫ੍ਰੀ ਸਟਾਈਲ ਕੁਸ਼ਤੀ ਦੇ ਫਾਈਨਲ ਵਿਚ ਈਰਾਨ ਦੇ ਪੇਈਮਨ ਬਿਬਆਨੀ ਨੂੰ 2-0 ਨਾਲ ਹਰਾਇਆ।  ਏਸ਼ੀਆਈ ਚੈਂਪੀਅਨ ਬਜਰੰਗ ਲਈ ਇਹ ਸੈਸ਼ਨ ਦਾ ਚੌਥਾ ਸੋਨਾ ਸੀ। ਬੇਲਾਰੂਸ ਦੇ ਮਿਨਸਕ ਵਿਚ ਮੇਡਵੇਡ ਕੁਸ਼ਤੀ ਟੂਰਨਾਮੈਂਟ ਵਿਚ ਵਿਨੇਸ਼ ਨੇ ਮਹਿਲਾਵਾਂ ਦੇ 53 ਕਿ. ਗ੍ਰਾ. ਭਾਰ ਵਰਗ ਵਿਚ ਸਥਾਨਕ ਪਹਿਲਵਾਨ ਯਾਫ੍ਰੇਮੇਨਕਾ ਨੂੰ ਇਕਪਾਸੜ ਮੁਕਾਬਲੇ ਵਿਚ 11-0 ਨਾਲ ਕਰਾਰੀ ਹਾਰ ਦਿੱਤੀ।


author

Gurdeep Singh

Content Editor

Related News