ਵਿਸ਼ਵ ਚੈਂਪੀਅਨਸ਼ਿਪ ਦੇ ਟ੍ਰਾਇਲ ਤੋਂ ਛੂਟ ਨਹੀਂ ਮੰਗਾਂਗਾ : ਬਜਰੰਗ

06/25/2019 3:36:53 PM

ਨਵੀਂ ਦਿੱਲੀ— ਵਿਸ਼ਵ ਪੱਧਰ 'ਤੇ 65 ਕਿਲੋ ਵਰਗ 'ਚ ਆਪਣਾ ਲੋਹਾ ਮਨਵਾ ਚੁੱਕੇ ਬਜਰੰਗ ਪੂਨੀਆ ਨੇ ਕਿਹਾ ਕਿ ਉਹ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਚੈਂਪੀਅਨਸ਼ਿਪ ਟ੍ਰਾਇਲ ਤੋਂ ਛੂਟ ਨਹੀਂ ਮੰਗਣਗੇ। ਭਾਰਤੀ ਕੁਸ਼ਤੀ ਮਹਾਸੰਘ ਦੇ ਆਖਰੀ ਹਫਤੇ 'ਚ ਵਿਸ਼ਵ ਚੈਂਪੀਅਨਸ਼ਿਪ ਟਰਾਇਲ ਆਯੋਜਿਤ ਕਰੇਗਾ। ਪਿਛਲੇ 10 ਕੌਮਾਂਤਰੀ ਟੂਰਨਾਮੈਂਟਾਂ 'ਚ ਬਜਰੰਗ ਸਿਰਫ ਇਕ ਮੁਕਾਬਲਾ ਹਾਰਿਆ ਹੈ ਜਦੋਂ ਵਿਸ਼ਵ ਚੈਂਪੀਅਨਸ਼ਿਪ ਫਾਈਨਲ (2018) 'ਚ ਉਹ ਜਾਪਾਨ ਦੇ ਤਾਕੁਤੋ ਓਤੋਗੁਰੋ ਤੋਂ ਹਾਰ ਗਏ ਸਨ। ਇਸ ਤੋਂ ਇਲਾਵਾ ਉਹ ਮੈਡੀਸਨ ਸਕਵੇਅਰ 'ਤੇ ਇਨਵਿਟੇਸ਼ਨ ਮੁਕਾਬਲੇ 'ਚ ਸਥਾਨਕ ਪਹਿਲਵਾਨ ਯਿਆਨਨੀ ਡਿਆਕੋਮਿਹਾਲਿਸ ਤੋਂ ਹਾਰੇ ਸਨ। 
PunjabKesari
ਵਿਸ਼ਵ ਰੈਂਕਿੰਗ 'ਚ 65 ਕਿਲੋ ਵਰਗ 'ਚ ਚੋਟੀ 'ਤੇ ਕਾਬਜ ਬਜਰੰਗ ਦੀਆਂ ਨਜ਼ਰਾਂ ਸਤੰਬਰ 'ਚ ਕਜ਼ਾਖਸਤਾਨ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਤਮਗਾ ਜਿੱਤ ਕੇ ਓਲੰਪਿਕ ਦਾ ਟਿਕਟ ਕਟਾਉਣ ਦੀ ਹੈ। ਆਪਣੇ ਕਮਜ਼ੋਰ ਲੈੱਗ ਡਿਫੈਂਸ ਬਾਰੇ 'ਚ ਬਜਰੰਗ ਨੇ ਕਿਹਾ, ''ਇਹ ਪੁਰਾਣੀ ਆਦਤ ਹੈ। ਮੈਂ ਮਿੱਟੀ 'ਤੇ ਕੁਸ਼ਤੀ ਸਿੱਖਿਆ ਪਰ ਮੈਟ 'ਤੇ ਅੱਗੇ ਵੱਲ ਵਧ ਕੇ ਖੇਡਣਾ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਮੇਰਾ ਲੈੱਗ ਡਿਫੈਂਸ ਓਨਾ ਮਜ਼ਬੂਤ ਨਹੀਂ ਹੈ।'' ਉਨ੍ਹਾਂ ਕਿਹਾ, ''ਮੈਂ ਇਸ 'ਤੇ ਮਿਹਨਤ ਕਰ ਰਿਹਾ ਹਾਂ। ਕੋਚ ਚਾਹੁੰਦੇ ਹਨ ਕਿ ਮੈਂ ਵਿਸ਼ਵ ਚੈਂਪੀਅਨਸ਼ਿਪ ਦੇ ਜ਼ਰੀਏ ਓਲੰਪਿਕ ਲਈ ਕੁਆਲੀਫਾਈ ਕਰਾਂ ਤਾਂ ਜੋ ਸਾਡੇ ਲਈ ਤਿਆਰੀ ਲਈ ਪੂਰਾ ਇਕ ਸਾਲ ਰਹੇ।''


Tarsem Singh

Content Editor

Related News