ਬਜਰੰਗ ਨੇ ਪੈਰਿਸ ਓਲੰਪਿਕ ਦੇ ਮੱਦੇਨਜ਼ਰ ਖੇਡ ਮੰਤਰਾਲਾ ਤੋਂ ਕੁਸ਼ਤੀ ਗਤੀਵਿਧੀਆਂ ਸ਼ੁਰੂ ਕਰਵਾਉਣ ਦੀ ਕੀਤੀ ਅਪੀਲ
Saturday, Dec 30, 2023 - 08:04 PM (IST)
ਨਵੀਂ ਦਿੱਲੀ–ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਸ਼ਨੀਵਾਰ ਨੂੰ ਖੇਡ ਮੰਤਰਾਲਾ ਨੂੰ ਅਪੀਲ ਕੀਤੀ ਕਿ ਦੇਸ਼ ਵਿਚ ਕੁਸ਼ਤੀ ਗਤੀਵਿਧੀਆਂ ਫਿਰ ਸ਼ੁਰੂ ਕਰਵਾਈਆਂ ਜਾਣ ਕਿਉਂਕਿ ਪੈਰਿਸ ਓਲੰਪਿਕ ਵਿਚ 7 ਮਹੀਨੇ ਹੀ ਰਹਿ ਗਏ ਹਨ। ਉਸ ਨੇ ਇਹ ਵੀ ਕਿਹਾ ਕਿ ਓਲੰਪਿਕ ਦੀਆਂ ਤਿਆਰੀਆਂ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਤੋਂ ਦੇਸ਼ ਵਿਚ ਪਿਛਲੇ ਕਈ ਮਹੀਨਿਆਂ ਤੋਂ ਕੁਸ਼ਤੀ ਠੱਪ ਪਈ ਹੈ। ਡਬਲਯੂ. ਐੱਫ. ਆਈ. ਦੇ ਨਵੇਂ ਅਹੁਦੇਦਾਰਾਂ ਦੀਆਂ ਚੋਣਾਂ ਤੋਂ ਬਾਅਦ ਵੀ ਵਿਵਾਦ ਖਤਮ ਨਹੀਂ ਹੋਇਆ ਕਿਉਂਕਿ ਖੇਡ ਮੰਤਰਾਲਾ ਨੇ ਸੰਜੇ ਸਿੰਘ ਦੀ ਪ੍ਰਧਾਨਗੀ ਵਾਲੇ ਪੈਨਲ ਨੂੰ ਮੁਅੱਤਲ ਕਰ ਦਿੱਤਾ, ਜਿਸ ਨੇ ਰਾਸ਼ਟਰੀ ਅੰਡਰ-15 ਤੇ ਅੰਡਰ-20 ਚੈਂਪੀਅਨਸ਼ਿਪ ਦਾ ਐਲਾਨ ਕਰਕੇ ਆਪਣੇ ਹੀ ਸੰਵਿਧਾਨ ਦੀ ਉਲੰਘਣਾ ਕੀਤੀ ਸੀ।
ਭਾਰਤੀ ਟੈਨਿਸ ਸੰਘ ਨੂੰ ਡੇਵਿਸ ਕੱਪ ਲਈ ਪਾਕਿਸਤਾਨ ਦੌਰੇ ਦੀ ਮਨਜ਼ੂਰੀ ਮਿਲਣ ਦੀ ਉਮੀਦ
ਬਜਰੰਗ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਪਿਛਲੇ ਕਈ ਮਹੀਨਿਆਂ ਤੋਂ ਕੁਸ਼ਤੀ ਗਤੀਵਿਧੀਆਂ ਬੰਦ ਪਈਆਂ ਹਨ। ਕੋਈ ਰਾਸ਼ਟਰੀ ਚੈਂਪੀਅਨਸ਼ਿਪ ਜਾਂ ਕੈਂਪ ਵੀ ਆਯੋਜਿਤ ਨਹੀਂ ਕੀਤਾ ਗਿਆ।’’ ਸੰਜੇ ਸਿੰਘ ਦੇ ਮੁਖੀ ਬਣਨ ’ਤੇ ਆਪਣਾ ਪਦਮਸ਼੍ਰੀ ਸਨਮਾਨ ਵਾਪਸ ਕਰਨ ਵਾਲੇ ਬਜਰੰਗ ਨੇ ਕਿਹਾ, ‘‘ਕੁਸ਼ਤੀ ਨੇ ਪਿਛਲੀਆਂ ਚਾਰ ਓਲੰਪਿਕ ਖੇਡਾਂ ਵਿਚ ਸਾਨੂੰ ਲਗਾਤਾਰ ਤਮਗੇ ਦਿੱਤੇ ਹਨ।’’
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਉਸ ਨੇ ਕਿਹਾ,‘‘ਮੈਂ ਖੇਡ ਮੰਤਰਾਲਾ ਨੂੰ ਅਪੀਲ ਕਰਦਾ ਹਾਂ ਕਿ ਕੁਸ਼ਤੀ ਗਤੀਵਿਧੀਆਂ ਜਲਦ ਹੀ ਸ਼ੁਰੂ ਕਰਵਾਈਆਂ ਜਾਣ ਤਾਂ ਕਿ ਖਿਡਾਰੀਆਂ ਦਾ ਭਵਿੱਖ ਸੁਰੱਖਿਅਤ ਰਹੇ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।