ਬਜਰੰਗ ਤੇ ਵਿਨੇਸ਼ ਬਣੇ ''ਸਪੋਰਟਸਪਰਸਨ ਆਫ ਦਿ ਈਅਰ''

Friday, Oct 11, 2019 - 09:50 PM (IST)

ਬਜਰੰਗ ਤੇ ਵਿਨੇਸ਼ ਬਣੇ ''ਸਪੋਰਟਸਪਰਸਨ ਆਫ ਦਿ ਈਅਰ''

ਮੁੰਬਈ— ਵਿਸ਼ਵ ਕੁਸ਼ਤੀ ਮੁਕਾਬਲੇ ਦੇ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੂੰ 'ਇੰਡੀਅਨ ਸਪੋਰਟਸ ਆਰਨਰਸ' ਦੇ ਦੂਜੇ ਐਡੀਸ਼ਨ 'ਚ ਕ੍ਰਮਵਾਰ : ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਤੇ ਮਹਿਲਾ ਖਿਡਾਰੀ ਚੁਣੀ ਗਈ ਹੈ। ਇਸ ਪੁਰਸਕਾਰ ਸਮਾਰੋਹ ਦਾ ਆਯੋਜਨ ਹਾਲ 'ਚ ਮੁੰਬਈ 'ਚ ਕੀਤਾ ਗਿਆ ਸੀ ਪਰ ਜੇਤੂਆਂ ਦੇ ਨਾਂ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਇਨ੍ਹਾਂ ਪੁਰਸਕਾਰਾਂ 'ਚ ਇਕ ਜਨਵਰੀ ਤੋਂ 31 ਦਸੰਬਰ 2018 ਤਕ ਦੇ ਅੰਤਰਾਲ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਿਆ ਗਿਆ। ਬਜਰੰਗ ਤੇ ਵਿਨੇਸ਼ ਦੋਵਾਂ ਨੇ ਪਿਛਲੇ ਸਾਲ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ। ਦੋਵਾਂ ਨੂੰ ਵਿਅਕਤੀਗਤ ਵਰਗ 'ਚ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਟੀਮ ਵਰਗ 'ਚ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਪੁਰਸਕਾਰ ਫੁੱਟਬਾਲ ਸੁਨੀਲ ਸ਼ੇਤਰੀ ਨੂੰ ਮਿਲਿਆ ਜਦਕਿ ਮਹਿਲਾ ਵਰਗ 'ਚ ਇਹ ਪੁਰਸਕਾਰ ਕ੍ਰਿਕਟਰ ਸਮ੍ਰਿਤੀ ਮੰਧਾਨਾ ਨੂੰ ਦਿੱਤਾ ਗਿਆ। ਸਾਲ ਦੇ ਸਰਵਸ੍ਰੇਸ਼ਠ ਉੱਭਰਦੇ ਹੋਏ ਪੁਰਸ਼ ਤੇ ਮਹਿਲਾ ਖਿਡਾਰੀ ਦਾ ਪੁਰਸਕਾਰ ਨਿਸ਼ਾਨੇਬਾਜ਼ ਸੌਰਵ ਚੌਧਰੀ ਤੇ ਮਨੂ ਭਾਕਰ ਨੂੰ ਦਿੱਤਾ ਗਿਆ। ਸਰਵਸ੍ਰੇਸ਼ਠ ਕੋਚ ਦਾ ਪੁਰਸਕਾਰ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੂੰ ਮਿਲਿਆ। ਸਰਵਸ੍ਰੇਸ਼ਠ ਟੀਮ ਦਾ ਪੁਰਸਕਾਰ ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਮਿਲਿਆ।


author

Gurdeep Singh

Content Editor

Related News