ਪਾਕਿ ਖਿਲਾਫ ਤੂਫਾਨੀ ਸੈਂਕੜਾ ਲਗਾਉਣ ਵਾਲੇ ਬੇਅਰਸਟੋ ਨੇ IPL ਬਾਰੇ ਕਹੀ ਵੱਡੀ ਗੱਲ

Wednesday, May 15, 2019 - 02:31 PM (IST)

ਪਾਕਿ ਖਿਲਾਫ ਤੂਫਾਨੀ ਸੈਂਕੜਾ ਲਗਾਉਣ ਵਾਲੇ ਬੇਅਰਸਟੋ ਨੇ IPL ਬਾਰੇ ਕਹੀ ਵੱਡੀ ਗੱਲ

ਬ੍ਰਿਸਟਲ : ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਆਸਟਰੇਲੀਆ ਦੇ ਡੇਵਿਡ ਵਾਰਨਰ ਨਾਲ ਬੱਲੇਬਾਜ਼ੀ ਕਰ ਕੇ ਉਸਦੇ ਖੇਡ ਵਿਚ ਕਾਫੀ ਸੁਧਾਰ ਹੋਇਆ ਹੈ। ਬੇਅਰਸਟੋ ਨੇ 93 ਗੇਂਦਾਂ ਵਿਚ 128 ਦੌੜਾਂ ਬਣਾਈਆਂ ਜਿਸਦੀ ਬਦੌਲਤ ਮੰਗਲਵਾਰ ਨੂੰ ਇੰਗਲੈਂਡ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਇੰਗਲੈਂਡ ਦੀ ਟੀਮ 5 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅੱਗੇ ਹੈ।

PunjabKesari

ਬੇਅਰਸਟੋ ਨੇ ਆਈ. ਪੀ. ਐੱਲ. ਵਿਚ ਸਨਰਾਈਜ਼ਰਸ ਹੈਦਰਾਬਾਦ ਲਈ 10 ਮੈਚਾਂ ਵਿਚ 445 ਦੌੜਾਂ ਬਣਾਈਆਂ ਸੀ। ਉਸ ਨੇ ਕਿਹਾ ਕਿ ਤੁਹਾਨੂੰ ਵੱਖ-ਵੱਖ ਕੋਚਾਂ ਅਤੇ ਖਿਡਾਰੀਆਂ ਤੋਂ ਵੱਖ-ਵੱਖ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ। ਮੈਨੂੰ ਦਬਾਅ ਅਤੇ ਉਮੀਦਾਂ ਦੇ ਚਲਦੇ ਚੰਗਾ ਪ੍ਰਦਰਸ਼ਨ ਕਰਨ ਦੀ ਸਿੱਖ ਮਿਲੀ।


Related News