ਬਾਈਚੁੰਗ ਭੂਟੀਆ ਨੇ ਚੌਬੇ ਦਾ ਅਸਤੀਫਾ ਮੰਗਿਆ

Tuesday, Jan 30, 2024 - 07:56 PM (IST)

ਬਾਈਚੁੰਗ ਭੂਟੀਆ ਨੇ ਚੌਬੇ ਦਾ ਅਸਤੀਫਾ ਮੰਗਿਆ

ਨਵੀਂ ਦਿੱਲੀ–ਸਾਬਕਾ ਭਾਰਤੀ ਕਪਤਾਨ ਬਾਈਚੁੰਗ ਭੂਟੀਆ ਨੇ ਜਨਰਲ ਸਕੱਤਰ ਦੇ ਰੂਪ ਵਿਚ ਸ਼ਾਜੀ ਪ੍ਰਭਾਕਰਨ ਦੀ ਬਰਖਾਸਤਗੀ ਤੋਂ ਬਾਅਦ ਦੇਸ਼ ਵਿਚ ਫੁੱਟਬਾਲ ਦੇ ਪ੍ਰਸ਼ਾਸਨ ਵਿਚ ਮੌਜੂਦਾ ਸਥਿਤੀ ਲਈ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੇ ਮੁਖੀ ਕਲਿਆਣ ਚੌਬੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੰਗਲਵਾਰ ਨੂੰ ਉਸਦੇ ਅਸਤੀਫੇ ਦੀ ਮੰਗ ਕੀਤੀ ਹੈ।
ਭੂਟੀਆ ਨੇ ਮੰਗਲਵਾਰ ਨੂੰ ਏ. ਆਈ. ਐੱਫ. ਐੱਫ. ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲਿਆ, ਜਿਸ ਨੂੰ 7 ਨਵੰਬਰ ਨੂੰ ਪ੍ਰਭਾਕਰਨ ਦੀ ਬਰਖਾਸਤਗੀ ’ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ।
ਭੂਟੀਆ ਨੇ ਕਿਹਾ, ‘‘ਮੈਂ ਕਾਰਜਕਾਰੀ ਕਮੇਟੀ ਨੂੰ ਕਿਹਾ ਕਿ ਕਲਿਆਣ ਚੌਬੇ ਤੇ ਖਜ਼ਾਨਚੀ ਕਿਪਾ ਅਜੈ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ। ਸਿਰਫ ਸ਼ਾਜੀ ਪ੍ਰਭਾਕਰਨ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ। ਕਾਰਜਕਾਰੀ ਕਮੇਟੀ ਦੀ ਮਨਜ਼ੂਰੀ ਦੇ ਬਿਨਾਂ ਫੈਸਲਾ ਕਰਨ ਲਈ ਇਹ ਤਿੰਨੇ ਬਰਾਬਰ ਦੇ ਜ਼ਿੰਮੇਵਾਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News