ਨਵੇਂ ਸੈਸ਼ਨ ’ਚ ਬਦਲੇ ਨਿਯਮਾਂ ਦੇ ਨਾਲ ਹੋਵੇਗੀ ਬਹਿਰੀਨ ਗ੍ਰਾਂ. ਪ੍ਰੀ.,ਟੈਕਨਾਲੋਜੀ ਦਾ ਇਸਤੇਮਾਲ ਹੋਵੇਗਾ ਸੀਮਿਤ

Sunday, Mar 28, 2021 - 02:08 PM (IST)

ਨਵੀਂ ਦਿੱਲੀ : ਫ਼ਾਰਮੂਲਾ-1 ਸੈਸ਼ਨ ਦੀ ਸ਼ੁਰੂਆਤ ਬਹਿਰੀਨ ਗ੍ਰਾਂ. ਪ੍ਰੀ. ਨਾਲ ਹੋ ਰਹੀ ਹੈ। ਨਵੇਂ ਸੈਸ਼ਨ ਵਿਚ ਫਾਰਮੂਲਾ-1 ਮੈਨੇਜਮੈਂਟ ਨੇ ਕਈ ਵੱਡੇ ਬਦਲਾਅ ਕੀਤੇ ਹਨ। ਇਹ ਬਦਲਾਅ ਕਾਰਾਂ ਦੇ ਭਾਰ, ਸਥਿਤੀਆਂ ਤੇ ਸਹੂਲਤਾਂ ਨਾਲ ਜੁੜੇ ਹਨ। ਸਭ ਤੋਂ ਅਹਿਮ ਬਦਲਾਅ ਕੈਮਰਿਆਂ ਨਾਲ ਜੁੜਿਆ ਹੈ। ਕੰਪਨੀਆਂ ਦੂਜੀਆਂ ਕਾਰਾਂ ਦੀ ਸਥਿਤੀ ਜਾਂਚਣ ਲਈ 3-ਡੀ ਕੈਮਰਿਆਂ ਦਾ ਇਸਤੇਮਾਲ ਕਰਦੀਆਂ ਸਨ, ਇਸ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਆਓ ਜਾਣਦੇ ਹਾਂ ਕਿ ਇਸ ਵਾਰ ਹੋਰ ਕਿਹੜੇ-ਕਿਹੜੇ ਵੱਡੇ ਬਦਲਾਅ ਹੋਏ ਹਨ :

ਕਾਸਟ ਕੈਪ ’ਤੇ ਵੀ ਹੋਵੇਗੀ ਸਖਤੀ
ਹਰੇਕ ਟੀਮ ਲਈ ਕਾਸਟ ਕੈਪ 105 ਤੋਂ 145 ਮਿਲੀਅਨ ਡਾਲਰ ਨਿਰਧਾਰਿਤ ਕੀਤੀ ਗਈ ਹੈ। ਇਸ ਵਿਚ ਡਰਾਈਵਰ ਦੀ ਸੈਲਰੀ ਤੇ 3 ਸਟਾਫ ਮੈਂਬਰਾਂ ਜਾਂ ਮਾਰਕੀਟਿੰਗ ਦੇ ਖਰਚੇ ਸ਼ਾਮਲ ਹਨ। ਜੇਕਰ ਵੱਡੀਆਂ ਟੀਮਾਂ ਪਰਫਾਰਮੈਂਸ ਵਧੀਆ ਕਰਨ ਲਈ ਵੱਡੇ ਮੁੱਲਾਂ ਵਾਲੇ ਲੋਕਾਂ ਤੋਂ ਮਦਦ ਲੈਂਦੀ ਹੈ ਤਾਂ ਇਸ ਨਾਲ ਬਾਕੀ ਟੀਮਾਂ ਦੀ ਜਿੱਤ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਸੰਤੁਲਨ ਬਣਾਈ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਟੀਮਾਂ ਕਾਰਾਂ ਦੇ ਪੁਰਜਿਆਂ ਲਈ 33 ਤੋਂ 45 ਮਿਲੀਅਨ ਡਾਲਰ ਹੀ ਖਰਚ ਕਰ ਸਕਣਗੇ।

ਇੰਜਣ ਦਾ ਭਾਰ ਵਧਿਆ
ਬਹਿਰੀਨ ਗ੍ਰਾਂ. ਪ੍ਰੀ. ਤੋਂ ਪਹਿਲਾਂ ਕਾਰ ਦਾ ਭਾਰ ਬਿਨਾਂ ਤੇਲ ਦੇ 746 ਕਿਲੋਗ੍ਰਾਮ ਤੈਅ ਸੀ ਪਰ ਹੁਣ ਇਸ ਨੂੰ 752 ਕਿਲੋਗ੍ਰਾਮ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੰਜਣ ਦਾ ਭਾਰ 145 ਕਿਲੋ ਤੋਂ 150 ਕਿਲੋ ਕਰ ਦਿੱਤਾ ਗਿਆ ਹੈ।

ਕਾਰ ਡਿਜ਼ਾਈਨ ਕਾਪੀ ਕਰਨ ’ਤੇ ਰੋਕ
ਪਿਛਲੇ ਸਾਲ ਮਰਸੀਡੀਜ਼ ਨੇ ਪਿੰਕ ਕਲਰ ਦੀ ਕਾਰ ਰੇਸ ਵਿਚ ਉਤਾਰੀ ਸੀ ਪਰ ਹੁਣ ਨਵੇਂ ਨਿਯਮਾਂ ਦੇ ਤਹਿਤ ਕੋਈ ਵੀ ਕੰਪਨੀ ਕਿਸੇ ਦਾ ਡਿਜ਼ਾਈਨ ਕਾਪੀ ਨਹੀਂ ਕਰ ਸਕੇਗੀ। ਥ੍ਰੀ ਡੀ ਕੈਮਰਿਆਂ ’ਤੇ ਵੀ ਰੋਕ ਲੱਗ ਗਈ ਹੈ।

ਟਾਇਰਾਂ ਦੀ ਗਿਣਤੀ ਨਿਰਧਾਰਤ 
ਐੱਫ-1 ਸੈਸ਼ਨ ਵਿਚ ਹੁਣ ਇਕ ਡਰਾਈਵਰ ਨੂੰ ਹਾਰਡ ਟਾਇਰ ਦਾ 1, ਮੀਡੀਅਮ ਦੇ 3 ਅਤੇ ਸਾਫਟ ਟਾਇਰਾਂ ਦੇ 8 ਸੈੱਟ ਮਿਲਣਗੇ। ਪਹਿਲਾਂ ਡਰਾਈਵਰ ਇਸ ਵਿਚ ਫੇਰਬਦਲ ਕਰ ਲੈਂਦੇ ਸਨ। ਇਸ ਨਾਲ ਉਨ੍ਹਾਂ ਨੂੰ ਕਾਰ ਹੈਂਡਲਿੰਗ ਵਿਚ ਫਾਇਦ ਹੁੰਦਾ ਸੀ। ਟਾਇਰ ਨਿਸ਼ਚਿਤ ਹੋਣ ਨਾਲ ਸਾਰਿਆਂ ਨੂੰ ਬਰਾਬਰੀ ਦੇ ਮੌਕੇ ਮਿਲਣਗੇ।

ਡੀ. ਏ. ਐੱਸ. ਸਿਸਟਮ ਹੋਇਆ ਪਾਬੰਦੀਸ਼ੁਦਾ
ਮਰਸੀਡੀਜ਼ ਦੇ ਡੀ. ਏ. ਐੱਮ. ਸਿਸਟਮ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਇਸ ਸਿਸਟਮ ਦੇ ਤਹਿਤ ਡਰਾਈਵਰ ਸਟੇਅਰਿੰਗ ਵ੍ਹੀਲ ਦੀ ਪੋਜ਼ੀਸ਼ਨ ਬਦਲ ਲੈਂਦੇ ਸਨ ਤਾਂ ਕਿ ਟਾਇਰਾਂ ’ਤੇ ਗਰਮੀ ਤੇ ਦਬਾਅ ਦਾ ਅਸਰ ਜ਼ਿਆਦਾ ਨਾ ਹੋਵੇ।

ਐਰੋਡਾਇਨਾਮਿਕ ’ਚ ਹੋਵੇਗਾ ਬਦਲਾਅ
ਐਰੋਡਾਇਨਾਮਿਕਸ (ਹਵਾਗਤੀ ਵਿਗਿਆਨ) ਵਿਚ ਬਦਲਾਅ ਹੋਵੇਗਾ। ਹੁਣ ਜ਼ਮੀਨ ਤੋਂ ਕਾਰ ਦੀ ਉਚਾਈ ਨਿਰਧਾਰਿਤ ਹੋਵੇਗੀ। ਇਸ ਨਾਲ ਟ੍ਰੈਕ ਨੂੰ ਵੀ ਨੁਕਸਾਨ ਹੋਇਆ ਸੀ।

ਪ੍ਰੈਕਟਿਸ ਟਾਈਮ ਨੂੰ ਘਟਾਇਆ ਗਿਆ
ਪ੍ਰੈਕਟਿਸ ਦੇ ਸਮੇਂ ਨੂੰ 90 ਤੋਂ 60 ਮਿੰਟ ਕਰ ਦਿੱਤਾ ਗਿਆ ਹੈ। ਇਸ ਨਾਲ ਰੇਸ ਵਿਚ ਰੋਮਾਂਚ ਵਧਣ ਦੀ ਉਮੀਦ ਹੈ। ਡਰਾਈਵਰਾਂ ਦੀਆਂ ਕਾਰਾਂ ਦੀ ਹੈਂਡਲਿੰਗ ਤੇ ਟਾਈਮਿੰਗ ਦੀ ਪਰਖ ਹੋਵੇਗੀ, ਜਿਸ ਨਾਲ ਰੇਸ ਹੋਰ ਰੋਮਾਂਚਕ ਹੋ ਜਾਵੇਗੀ।

ਐਗਜ਼ਹਾਸਟ ਸਿਸਟਮ ਦੀ ਗਿਣਤੀ ਨਿਰਧਾਰਤ
ਹਰੇਕ ਡਰਾਈਵਰ ਨੂੰ ਸਾਲ ਵਿਚ 8 ਐਗਜ਼ਹਾਸਟ ਸਿਸਟਮ ਬਦਲਣ ਦੀ ਮਨਜ਼ੂਰੀ ਹੈ। ਜੇਕਰ ਉਹ ਨਿਯਮ ਤੋੜੇਗਾ ਤਾਂ ਪੈਨਲਟੀ ਲੱਗੇਗੀ। ਇਸ ਤੋਂ ਇਲਾਵਾ ਕਾਰ ਇੰਜਣ ਦੀ ਗਿਣਤੀ ਹਰੇਕ ਫਾਰਮੂਲਾ-1 ਸੈਸ਼ਨ ਦੇ ਦੌਰਾਨ 3 ਹੀ ਰਹੇਗੀ।


Tarsem Singh

Content Editor

Related News