ਕੋਰੋਨਾ ਵਾਇਰਸ ਕਾਰਨ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਮੁਲਤਵੀ
Saturday, Feb 01, 2020 - 01:15 PM (IST)

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ 2020 ਵਿਸ਼ਵ ਟੂਰ ਸੈਸ਼ਨ ਦਾ ਦੇਸ਼ ਦਾ ਪਹਿਲਾ ਬੈਡਮਿੰਟਨ ਟੂਰਨਾਮੈਂਟ ਮੁਲਤਵੀ ਕਰਨਾ ਪਿਆ ਹੈ। ਆਯੋਜਕ ਨੇ ਸ਼ਨੀਵਾਰ ਨੂੰ ਦੱਸਿਆ ਕਿ 25 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਇਹ 6 ਰੋਜ਼ਾ ਚਾਈਨਾ ਮਾਸਟਰਸ ਟੂਰਨਾਮੈਂਟ ਹੁਣ ਬਾਅਦ 'ਚ ਹੋਵੇਗਾ। ਕਈ ਖਿਡਾਰੀ ਪਹਿਲਾਂ ਤੋਂ ਹੀ ਇਸ ਤੋਂ ਨਾਂ ਵਾਪਸ ਲੈ ਚੁੱਕੇ ਸਨ। ਚੀਨ ਦੇ ਵੁਹਾਨ 'ਚ ਵਾਇਰਸ ਫੈਲਣ ਦੇ ਬਾਅਦ ਤੋਂ 259 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵਾਇਰਸ ਦੋ ਦਰਜਨ ਦੇਸ਼ਾਂ 'ਚ ਵੀ ਫੈਲ ਚੁੱਕਾ ਹੈ।