ਬੈਡਮਿੰਟਨ ਖਿਡਾਰੀ ਫੂ ਕੁਨੇ ''ਤੇ ਡੋਪਿੰਗ ਮਾਮਲੇ ''ਚ ਲਗਾਈ ਗਈ 2 ਸਾਲ ਦੀ ਪਾਬੰਦੀ

Wednesday, Dec 16, 2020 - 04:52 PM (IST)

ਲੁਸਾਨੇ/ਸਵਿਟਜ਼ਰਲੈਂਡ (ਭਾਸ਼ਾ) : 4 ਵਾਰ ਦੀ ਅਫਰੀਕੀ ਬੈਡਮਿੰਟਨ ਚੈਂਪੀਅਨ ਕੇਟ ਫੂ ਕੁਨੇ 'ਤੇ ਬੁੱਧਵਾਰ ਨੂੰ ਡੋਪਿੰਗ ਮਾਮਲੇ ਵਿਚ 2 ਸਾਲ ਦੀ ਪਾਬੰਦੀ ਲਗਾਈ ਗਈ ਹੈ, ਜਿਸ ਕਾਰਨ ਉਹ ਟੋਕੀਓ ਓਲੰਪਿਕ ਵਿਚ ਨਹੀਂ ਖੇਡ ਸਕੇਗੀ। ਫੂ ਕੁਨੇ ਰਿਓ ਡਿ ਜੇਨੇਰਿਓ ਓਲੰਪਿਕ 2016 ਦੇ ਉਦਘਾਟਨ ਸਮਾਰੋਹ ਵਿਚ ਮਾਰੀਸ਼ਸ ਦੀ ਝੰਡਾ ਬਰਦਾਰ ਸੀ।

ਖੇਡ ਪੰਚਾਟ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਕਿ ਨਾਈਜ਼ੀਰੀਆ ਵਿਚ 2019 ਵਿਚ ਖੇਡੀ ਗਈ ਅਫਰੀਕੀ ਚੈਂਪੀਅਨਸ਼ਿਪ ਦੌਰਾਨ ਕਿਸੇ ਨੇ ਜਾਨ ਬੁੱਝ ਕੇ ਉਨ੍ਹਾਂ ਦੀ ਪਾਣੀ ਦੀ ਬੋਤਲ ਵਿਚ ਐਨਾਬੋਲਿਕ ਸਟੇਰਾਈਡ ਮਿਲਾ ਦਿੱਤਾ ਸੀ। ਇਹ ਅਪੀਲ ਵਿਸ਼ਵ ਬੈਡਮਿੰਟਨ ਮਹਾਸੰਘ ਨੇ ਕੀਤੀ ਸੀ, ਜਿਸ ਨੇ ਆਪਣੇ ਡੋਪਿੰਗ ਪੰਚਾਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਡੋਪਿੰਗ ਪੰਚਾਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਸੀ ਕਿ 27 ਸਾਲਾ ਫੂ ਕੁਨੇ ਦੀ ਕੋਈ ਗਲਤੀ ਨਹੀਂ ਹੈ ਅਤੇ ਉਸ 'ਤੇ ਕੋਈ ਪਾਬੰਦੀ ਨਹੀਂ ਲਗਾਈ ਸੀ।  


cherry

Content Editor

Related News