ਜਿਮ ਖੁੱਲ੍ਹਣ ’ਤੇ ਖੁਸ਼ ਹੋਈ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ, ਫੋਟੋ ਸ਼ੇਅਰ ਕਰਕੇ ਲਿਖੀ ਇਹ ਗੱਲ

Wednesday, Aug 05, 2020 - 05:54 PM (IST)

ਜਿਮ ਖੁੱਲ੍ਹਣ ’ਤੇ ਖੁਸ਼ ਹੋਈ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ, ਫੋਟੋ ਸ਼ੇਅਰ ਕਰਕੇ ਲਿਖੀ ਇਹ ਗੱਲ

ਸਪੋਰਟਸ ਡੈਸਕ– ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਬੰਦ ਜਿਮ ਅੱਜ ਕੁਝ ਸ਼ਰਤਾਂ ਨਾਲ ਫਿਰ ਤੋਂ ਖੋਲ੍ਹ ਦਿੱਤੇ ਗਏ ਹਨ। ਇਸ ’ਤੇ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਇਸ ਨੂੰ ਲੈ ਕੇ ਟਵਿਟਰ ’ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। 

PunjabKesari

ਸਿੰਧੂ ਨੇ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ’ਤੇ ਜਿਮ ਦੇ ਫਿਰ ਤੋਂ ਖੁੱਲ੍ਹਣ ਦੀ ਖੁਸ਼ੀ ’ਚ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਜਿਮ ’ਚ ਕਸਰਤ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ਨਾਲ ਸਿੰਧੂ ਨੇ ਕੈਪਸ਼ਨ ’ਚ ਲਿਖਿਆ- ਲੰਬੇ ਸਮੇਂ ਬਾਅਦ ਪੂਰਨ ਰੂਪ ਨਾਲ ਜਿਮ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਖੁਸ਼ ਹਾਂ। 

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੇ ਖੇਡਾ ’ਤੇ ਵੀ ਡੁੰਘਾ ਅਸਰ ਪਾਇਆ ਹੈ ਅਤੇ ਬਹੁਤ ਸਾਰੇ ਸਪੋਰਟਸ ਈਵੈਂਟਸ ਰੱਦ ਹੋ ਚੁੱਕੇ ਹਨ। ਇਸ ਦੇ ਚਲਦੇ ਬੈਡਮਿੰਟਨ ਵਰਲਡ ਫੈਡਰੇਸ਼ਨ ਨੇ 29 ਜੁਲਾਈ ਨੂੰ ਤਾਈਪੇ ਓਪਨ 2020 ਅਤੇ ਕੋਰੀਆ ਓਪਨ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ 2 ਹੋਰ ਟੂਰਨਾਮੈਂਟ ਚਾਈਨਾ ਓਪਨ ਅਤੇ ਜਪਾਨ ਓਪਨ ਨੂੰ ਵੀ ਮੁਲਤਵੀ ਕਰਕੇ ਸਤੰਬਰ ਦੇ ਅੱਧ ’ਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। 


author

Rakesh

Content Editor

Related News