ਵਾਵਰਿੰਕਾ ਜ਼ਖਮੀ ਹੋਣ ਕਾਰਨ ਫੈਡਰਰ ਖਿਲਾਫ ਮੁਕਾਬਲੇ ਤੋਂ ਹੱਟੇ

Friday, Oct 25, 2019 - 02:50 PM (IST)

ਵਾਵਰਿੰਕਾ ਜ਼ਖਮੀ ਹੋਣ ਕਾਰਨ ਫੈਡਰਰ ਖਿਲਾਫ ਮੁਕਾਬਲੇ ਤੋਂ ਹੱਟੇ

ਸਪੋਰਟਸ ਡੈਸਕ— ਸਟੈਨ ਵਾਵਰਿੰਕਾ ਨੂੰ ਪਿੱਠ ਦੀ ਸੱਟ ਕਾਰਨ ਸ਼ੁੱਕਰਵਾਰ ਨੂੰ ਰੋਜ਼ਰ ਫੈਡਰਰ ਖਿਲਾਫ ਹੋਣ ਵਾਲੇ ਬਾਸੇਲ ਕੁਆਰਟਰ ਫਾਈਨਲ ਤੋਂ ਹੱਟਣ ਲਈ ਮਜ਼ਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੂੱਜੇ ਦੌਰ ਦੇ ਮੁਕਾਬਲੇ 'ਚ ਅਮਰੀਕਾ ਦੇ ਫਰਾਂਸੇਸ ਟਿਆਫੋ ਨੂੰ 6-3,3-6,7-5 ਨਾਲ ਹਾਰ ਦਿੱਤੀ ਸੀ ਅਤੇ ਇਕ ਘੰਟੇ ਬਾਅਦ ਹੀ ਉਨ੍ਹਾਂ ਨੂੰ ਹੱਟਣਾ ਪਿਆ।

PunjabKesari

ਤਿੰਨ ਵਾਰ ਦੇ 34 ਸਾਲ ਦੇ ਗਰੈਂਡਸਲੈਮ ਜੇਤੂ ਨੇ ਕਿਹਾ, ''ਬੁਰੀ ਖਬਰ ਇਹ ਹੈ ਕਿ ਮੈਨੂੰ ਰਟਾਇਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਆਖਰੀ ਗੇਮ 'ਚ ਮੇਰੀ ਪਿੱਠ 'ਚ ਕੁਝ ਸਮੱਸਿਆ ਹੋ ਗਈ। ਮੈਂ ਕੱਲ ਦੇ ਮੁਕਾਬਲੇ 'ਚ ਨਹੀਂ ਖੇਡ ਪਾਵਾਂਗਾ। ਮੈਨੂੰ ਹੱਟਣਾ ਪਵੇਗਾ। ਇਸ ਨਾਲ ਪਹਿਲੇ ਦਰਜੇ ਦੇ ਫੈਡਰਰ ਨੂੰ ਸ਼ਨੀਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਲਈ ਵਾਕਓਵਰ ਮਿਲ ਗਿਆ।


Related News