ਬਾਬਰ ਦੀ ਪਾਕਿਸਤਾਨੀ ਟੀਮ ਨੂੰ ਭਾਰਤ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਸ਼ਾਂਤ ਰਹਿਣ ਦੀ ਸਲਾਹ

Monday, Jun 03, 2024 - 10:36 AM (IST)

ਬਾਬਰ ਦੀ ਪਾਕਿਸਤਾਨੀ ਟੀਮ ਨੂੰ ਭਾਰਤ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਸ਼ਾਂਤ ਰਹਿਣ ਦੀ ਸਲਾਹ

ਨਿਊਯਾਰਕ (ਭਾਸ਼ਾ) – ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਬਣਿਆ ਮਾਹੌਲ ਉਮੀਦਾਂ ਦਾ ਬੋਝ ਤੇ ਦਬਾਅ ਖਿਡਾਰੀਆਂ ਨੂੰ ਨਰਵਸ ਬਣਾ ਦਿੰਦਾ ਹੈ ਪਰ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਵਿਚ ਐਤਵਾਰ ਨੂੰ ਇੱਥੇ ਹੋਣ ਵਾਲੇ ਮੈਚ ਤੋਂ ਪਹਿਲਾਂ ਆਪਣੇ ਖਿਡਾਰੀਆਂ ਨੂੰ ਸ਼ਾਂਤ ਬਣੇ ਰਹਿਣ ਤੇ ਆਪਣੇ ‘ਬੇਸਿਕਸ’ ’ਤੇ ਕਾਇਮ ਰਹਿਣ ਦੀ ਸਲਾਹ ਦਿੱਤੀ। ਭਾਰਤ ਨੇ ਪਾਕਿਸਤਾਨ ਵਿਰੁੱਧ ਟੀ-20 ਵਿਸ਼ਵ ਕੱਪ ਵਿਚ ਅਜੇ ਤਕ ਜਿਹੜੇ 7 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੂੰ ਸਿਰਫ ਇਕ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਨੇ ਇਹ ਜਿੱਤ 2021 ਵਿਚ ਹਾਸਲ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

ਬਾਬਰ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ’ਤੇ ਕਿਸੇ ਹੋਰ ਮੈਚ ਦੀ ਤੁਲਨਾ ਵਿਚ ਵੱਧ ਚਰਚਾ ਹੁੰਦੀ ਹੈ। ਇਸਦੇ ਲਈ ਪੂਰੀ ਤਰ੍ਹਾਂ ਨਾਲ ਵੱਖਰਾ ਮਾਹੌਲ ਤਿਆਰ ਕੀਤਾ ਜਾਂਦਾ ਹੈ ਤੇ ਸਿਰਫ਼ ਖਿਡਾਰੀ ਹੀ ਨਹੀਂ ਸਗੋਂ ਪ੍ਰਸ਼ੰਸਕਾਂ ਵਿਚ ਵੀ ਇਸ ਨੂੰ ਲੈ ਕੇ ਉਤਸ਼ਾਹ ਬਣਿਆ ਰਹਿੰਦਾ ਹੈ।’’ ਉਸ ਨੇ ਕਿਹਾ,‘‘ਦੁਨੀਆ ਵਿਚ ਤੁਸੀਂ ਕਿਤੇ ਵੀ ਜਾਓ, ਤੁਹਾਨੂੰ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਚਰਚਾ ਕਰਦੇ ਹੋਏ ਲੋਕ ਮਿਲ ਜਾਣਗੇ। ਹਰ ਕੋਈ ਆਪਣੇ ਦੇਸ਼ ਦਾ ਸਮਰਥਨ ਕਰਦਾ ਹੈ। ਹਰੇਕ ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਤੇ ਉਸਦਾ ਧਿਆਨ ਇਸ ਖਾਸ ਮੈਚ ’ਤੇ ਲੱਗਾ ਰਹਿੰਦਾ ਹੈ।’’ ਬਾਬਰ ਨੇ ਕਿਹਾ, ‘‘ਨਿਸ਼ਚਿਤ ਤੌਰ ’ਤੇ ਉਮੀਦਾਂ ਤੇ ਇਸ ਮੈਚ ਨੂੰ ਲੈ ਕੇ ਬਣੇ ਮਾਹੌਲ ਦੇ ਕਾਰਨ ਖਿਡਾਰੀ ਥੋੜ੍ਹਾ ਨਰਵਸ ਹੋ ਜਾਂਦੇ ਹਨ। ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨਾਲ ਕਿਵੇਂ ਨਜਿੱਠਦੇ ਹੋ ਤੇ ਜਿੰਨਾ ਤੁਸੀਂ ਬੇਸਿਕਸ (ਬੁਨੀਆਦੀ ਚੀਜ਼ਾਂ) ’ਤੇ ਧਿਅਾਨ ਲਗਾਓਗੇ, ਓਨੀਆਂ ਹੀ ਇਕ ਖਿਡਾਰੀ ਦੇ ਰੂਪ ਵਿਚ ਤੁਹਾਡੇ ਲਈ ਚੀਜ਼ਾਂ ਆਸਾਨ ਹੋ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਮੁਰੀਦ ਹੋਏ 'ਨਿਊ ਜਰਸੀ' ਦੇ ਗਵਰਨਰ ਫਿਲ ਮਰਫੀ, ਕੀਤੀ ਰੱਜ ਕੇ ਦੋਸਾਂਝਾਵਾਲੇ ਦੀ ਤਾਰੀਫ਼

ਪਾਕਿਸਤਾਨ ਦੇ ਕਪਤਾਨ ਨੂੰ 2022 ਦੇ ਟੀ-20 ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਜਿੱਤ ਦਰਜ ਦਰਜ ਨਾ ਕਰ ਸਕਣ ਦਾ ਹੁਣ ਵੀ ਅਫਸੋਸ ਹੈ। ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ 2022 ਵਿਚ ਸਾਨੂੰ ਭਾਰਤ ਵਿਰੁੱਧ ਮੈਚ ਜਿੱਤਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਸਾਡੇ ਕੋਲੋਂ ਜਿੱਤ ਖੋਹ ਲਈ। ਸਭ ਤੋਂ ਵੱਧ ਦੁੱਖ ਜ਼ਿੰਬਾਬਵੇ ਵਿਰੁੱਧ ਹਾਰ ਨਾਲ ਹੋਇਆ ਸੀ। ਭਾਰਤ ਵਿਰੁੱਧ ਹਾਰ ਨਾਲ ਇਸ ਲਈ ਵੀ ਦੁੱਖ ਹੋਇਆ ਕਿਉਂਕਿ ਅਸੀਂ ਤਦ ਚੰਗੀ ਕ੍ਰਿਕਟ ਖੇਡੀ ਸੀ ਤੇ ਲੋਕ ਸਾਡੇ ਪ੍ਰਦਰਸ਼ਨ ਦੀ ਸ਼ਲਾਘਾ ਕਰ ਰਹੇ ਸਨ।’’

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਚੋਟੀ ਪੱਧਰ ਦੀ ਕ੍ਰਿਕਟ ’ਚ ਕੀਤੀ ਸ਼ਾਨਦਾਰ ਸ਼ੁਰੂਆਤ

ਬਾਬਰ ਨੇ ਕਿਹਾ ਕਿ ਆਈ. ਸੀ. ਸੀ. ਟਰਾਫੀ ਜਿੱਤਣਾ ਉਸਦਾ ਸੁਪਨਾ ਹੈ। ਉਸ ਨੇ ਕਿਹਾ,‘‘ਇਕ ਬੱਲੇਬਾਜ਼ ਦੇ ਰੂਪ ਵਿਚ ਮੈਂ ਕਾਫੀ ਕੁਝ ਹਾਸਲ ਕੀਤਾ ਹੈ ਤੇ ਕਪਤਾਨ ਦੇ ਰੂਪ ਵਿਚ ਮੈਂ ਕੁਝ ਲੜੀਆਂ ਜਿੱਤੀਆਂ ਹਨ ਪਰ ਆਈ. ਸੀ. ਸੀ. ਟਰਾਫੀ ਜਿੱਤਣਾ ਇਕ ਵੱਖਰੀ ਤਰ੍ਹਾਂ ਦੀ ਪ੍ਰੇਰਣਾ ਹੈ। ਤਸੀਂ ਤਦ ਵੱਖ ਤਰ੍ਹਾਂ ਦੇ ਪੱਧਰ ’ਤੇ ਹੁੰਦੇ ਹੋ ਤੇ ਤੁਹਾਨੂੰ ਕਾਫੀ ਪ੍ਰਸ਼ੰਸਾ ਮਿਲਦੀ ਹੈ। ਇਸ ਲਈ ਮੇਰਾ ਸੁਫ਼ਨਾ ਆਈ. ਸੀ. ਸੀ. ਟਰਾਫੀ ਜਿੱਤਣਾ ਤੇ ਉਸ ਨੂੰ ਪਾਕਿਸਤਾਨ ਨੂੰ ਸੌਂਪਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News