ਬਾਬਰ ਨੇ ਖੇਡੀ ਰਿਕਾਰਡ ਤੋੜ ਪਾਰੀ, ਤੇਜ਼ ਸੈਂਕੜਾ ਲਗਾਉਣ ਵਾਲੇ ਬਣੇ ਬੱਲੇਬਾਜ਼

Thursday, Apr 15, 2021 - 09:03 PM (IST)

ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਵਿਰੁੱਧ ਤੀਜੇ ਟੀ-20 ਮੈਚ 'ਚ ਬਾਬਰ ਆਜ਼ਮ ਨੇ ਧਮਾਕੇਦਾਰ ਪਾਰੀ ਖੇਡੀ ਤੇ ਸਿਰਫ 49 ਗੇਂਦਾਂ 'ਤੇ ਸੈਂਕੜਾ ਲਗਾਇਆ। ਬਾਬਰ ਟੀ-20 ਅੰਤਰਰਾਸ਼ਟਰੀ 'ਚ ਪਾਕਿਸਤਾਨ ਵਲੋਂ ਸੈਂਕੜਾ ਲਗਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਬਾਬਰ ਤੋਂ ਪਹਿਲਾਂ ਪਾਕਿਸਤਾਨ ਦੇ ਲਈ ਟੀ-20 ਅੰਤਰਰਾਸ਼ਟਰੀ 'ਚ ਅਹਿਮਦ ਸ਼ਹਿਜ਼ਾਦ ਤੇ ਮੁਹੰਮਦ ਰਿਜਵਾਨ ਨੇ ਸੈਂਕੜੇ ਲਗਾਏ ਹਨ। ਤੀਜੇ ਟੀ-20 'ਚ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ 5 ਵਿਕਟਾਂ 'ਤੇ 203 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਪਾਕਿਸਤਾਨ ਨੇ ਇਕ ਵਿਕਟ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ।

ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ

PunjabKesari


ਬਾਬਰ ਨੇ 59 ਗੇਂਦਾਂ 'ਤੇ 122 ਦੌੜਾਂ ਦੀ ਪਾਰੀ ਖੇਡੀ, ਆਪਣੀ ਪਾਰੀ 'ਚ ਉਨ੍ਹਾਂ ਨੇ 15 ਚੌਕੇ ਤੇ 4 ਛੱਕੇ ਲਗਾਏ। ਇਸ ਤੋਂ ਇਲਾਵਾ ਮੁਹੰਮਦ ਰਿਜਵਾਨ ਨੇ 47 ਗੇਂਦਾਂ 'ਤੇ 73 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਜਿੱਤ ਦਿਵਾ ਦਿੱਤੀ। ਬਾਬਰ ਨੇ 49 ਗੇਂਦਾਂ 'ਤੇ ਸੈਂਕੜਾ ਲਗਾਇਆ ਜੋ ਟੀ-20 ਅੰਤਰਰਾਸ਼ਟਰੀ 'ਚ ਪਾਕਿਸਤਾਨ ਵਲੋਂ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਹੈ। ਪਾਕਿਸਤਾਨ ਦੇ ਅਹਿਮਦ ਸ਼ਹਿਜ਼ਾਦ ਨੇ ਟੀ-20 ਅੰਤਰਰਾਸ਼ਟਰੀ 'ਚ 58 ਗੇਂਦਾਂ 'ਤੇ ਸੈਂਕੜਾ ਲਗਾਇਆ ਹੈ। ਮੁਹੰਮਦ ਰਿਜਵਾਨ ਨੇ 63 ਗੇਂਦਾਂ 'ਤੇ ਸੈਂਕੜਾ ਲਗਾਇਆ ਸੀ। ਬਾਬਰ ਆਜ਼ਮ ਨੇ ਟੀ-20 ਅੰਤਰਰਾਸ਼ਟਰੀ 'ਚ ਇਕ ਵਿਸ਼ਵ ਰਿਕਾਰਡ ਵੀ ਬਣਾ ਦਿੱਤਾ ਹੈ। ਟੀ-20 ਅੰਤਰਰਾਸ਼ਟਰੀ 'ਚ ਪਹਿਲੀਆਂ 48 ਪਾਰੀਆਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਾਬਰ ਆਜ਼ਮ ਬਣ ਗਏ ਹਨ। ਬਾਬਰ ਨੇ ਹੁਣ ਤੱਕ ਆਪਣੀ 48 ਟੀ-20 ਅੰਤਰਰਾਸ਼ਟਰੀ ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 1916 ਦੌੜਾਂ ਬਣਾਈਆਂ ਹਨ ਜੋ ਇਕ ਵਿਸ਼ਵ ਰਿਕਾਰਡ ਹੈ।

ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਚੈਂਪੀਅਨਸ ਲੀਗ ਦੇ ਸੈਮੀਫਾਈਨਲ ’ਚ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News