ਬਾਬਰ ਆਜਮ ਦੇ ਵਕੀਲ ਦਾ ਗੰਭੀਰ ਦੋਸ਼, ਕਿਹਾ-ਹਮੀਜਾ ਨੇ ਕ੍ਰਿਕਟਰ ਨੂੰ ਬਲੈਕਮੇਲ ਕਰਨ ਦੀ ਕੀਤੀ ਕੋਸ਼ਿਸ਼
Thursday, Dec 24, 2020 - 12:29 PM (IST)
ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਦੇ ਵਕੀਲ ਨੇ ਲਾਹੌਰ ਦੀ ਹਮੀਜਾ ਮੁਖਤਾਰ ਉੱਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਜਿਨਸੀ ਸ਼ੋਸ਼ਣ, ਧੋਖਾਧੜੀ ਅਤੇ ਅੱਤਿਆਚਾਰ ਦੇ ਦੋਸ਼ ਵਾਪਸ ਲੈਣ ਲਈ ਇਸ ਸਿਖਰ ਕ੍ਰਿਕਟਰ ਨੂੰ ਬਲੈਕਮੇਲ ਕੀਤਾ ਅਤੇ 1 ਕਰੋੜ ਰੁਪਏ ਦੀ ਮੰਗ ਕੀਤੀ। ਬੁੱਧਵਾਰ ਨੂੰ ਲਾਹੌਰ ਵਿੱਚ ਸੈਸ਼ਨ ਕੋਰਟ ਵਿੱਚ ਸੁਣਵਾਈ ਦੌਰਾਨ ਵਕੀਲ ਨੇ ਕਿਹਾ ਕਿ ਹਮੀਜਾ ਨੇ ਸੁਣਵਾਈ ਨੂੰ ਲੰਮਾ ਖਿੱਚਣ ਲਈ ਦੇਰੀ ਕਰਣ ਦੀ ਰਣਨੀਤੀ ਅਪਣਾਈ ਹੈ, ਜਿਸ ਨਾਲ ਕਿ ਉਹ ਬਾਬਰ ਨੂੰ ਬਲੈਕਮੇਲ ਕਰ ਸਕੇ। ਬਾਬਰ ਅਜੇ ਰਾਸ਼ਟਰੀ ਟੀਮ ਨਾਲ ਨਿਊਜ਼ੀਲੈਂਡ ਵਿੱਚ ਹਨ।
ਅਦਾਲਤ ਵਿੱਚ ਦਰਜ ਪਟੀਸ਼ਨ ਵਿੱਚ ਹਮੀਜਾ ਨੇ ਦੋਸ਼ ਲਗਾਏ ਹਨ ਕਿ ਬਾਬਰ ਉਸ ਨਾਲ ਰਿਸ਼ਤੇ ਵਿੱਚ ਸੀ ਅਤੇ ਵਿਆਹ ਦਾ ਵਾਅਦਾ ਕਰਕੇ ਉਸ ਨੇ ਉਸ ਦਾ ਜਿਨਸੀ ਸ਼ੋਸ਼ਣ ਅਤੇ ਉਸ ਦੇ ਪੈਸਿਆਂ ਦਾ ਇਸਤੇਮਾਲ ਕੀਤਾ। ਪਾਕਿਸਤਾਨ ਦੇ ਕਪਤਾਨ ਦੇ ਵਕੀਲ ਨੇ ਹਾਲਾਂਕਿ ਕਿਹਾ ਕਿ ਕੁੜੀ ਨੇ ਮਾਮਲਾ ਵਾਪਸ ਲੈਣ ਲਈ ਪਹਿਲਾਂ 1 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਇਸ ਦੇ ਬਾਅਦ 20 ਲੱਖ ਰੁਪਏ ਮੰਗਣ ਲੱਗੀ। ਵਕੀਲ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਇੱਕ ਪੈਸਾ ਵੀ ਨਹੀਂ ਦੇਵੇਗਾ, ਕਿਉਂਕਿ ਉਸ ਖ਼ਿਲਾਫ਼ ਸਾਰੇ ਦੋਸ਼ ਆਧਾਰਹੀਨ ਹਨ। ਵਕੀਲ ਨੇ ਅਦਾਲਤ ਨੂੰ ਕਿਹਾ, ‘ਉਹ ਮੇਰੇ ਮੁਵੱਕਲ ਦੀ ਸਾਖ਼ ਨੂੰ ਨੁਕਸਾਨ ਪਹੁੰਚਾਉਣ ਅਤੇ ਪਰੇਸ਼ਾਨ ਕਰਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਮੰਨੀ-ਪ੍ਰਮੰਨੀ ਹਸਤੀ ਹੈ।’
ਇਹ ਵੀ ਪੜ੍ਹੋ: ਹੁਣ 50 ਲੱਖ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਨਕਦ ਭਰਨਾ ਹੋਵੇਗਾ 1% GST
ਉਨ੍ਹਾਂ ਨੇ ਨਾਲ ਹੀ ਸੈਸ਼ਨ ਕੋਰਟ ਦੇ ਜੱਜ ਵਲੋਂ ਬੇਨਤੀ ਕੀਤੀ ਕਿ ਉਹ ਹਮੀਜਾ ਦੇ ਵਕੀਲ ਨੂੰ ਸੱਦੇ ਅਤੇ ਇਸ ਮਾਮਲੇ ਵਿੱਚ ਦਲੀਲਾਂ ਪੂਰੀ ਕਰਣ ਦਾ ਹੁਕਮ ਦੇਵੇ। ਅਦਾਲਤ ਨੇ ਬਾਅਦ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਅਤੇ ਹਮੀਜਾ ਦੇ ਵਕੀਲ ਨੂੰ ਪੇਸ਼ ਹੋਣ ਅਤੇ ਦਲੀਲਾਂ ਪੂਰੀ ਕਰਣ ਦੇ ਹੁਕਮ ਜਾਰੀ ਕੀਤੇ।
ਇਹ ਵੀ ਪੜ੍ਹੋ: ਵੇਖੋ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ