ਬਾਬਰ ਆਜ਼ਮ ਬਣਿਆ ਪਾਕਿਸਤਾਨ ਦਾ ਨਵਾਂ ਟੈਸਟ ਕਪਤਾਨ

11/12/2020 2:13:55 AM

ਲਾਹੌਰ- ਬਾਬਰ ਆਜ਼ਮ ਨੂੰ ਪਾਕਿਸਤਾਨ ਦਾ ਨਵਾਂ ਟੈਸਟ ਕਪਤਾਨ ਬਣਾਇਆ ਗਿਆ ਹੈ। ਹੁਣ ਉਸ ਨੂੰ ਤਿੰਨੋਂ ਫਾਰਮੈਟਸ ਦੀ ਕਪਤਾਨੀ ਮਿਲ ਗਈ ਹੈ। ਬਾਬਰ ਨੂੰ ਕ੍ਰਿਕਟਰ ਅਜ਼ਹਰ ਅਲੀ ਦੀ ਜਗ੍ਹਾ ਟੈਸਟ ਕਪਤਾਨ ਬਣਾਇਆ ਗਿਆ ਹੈ।
ਅਜ਼ਹਰ ਅਲੀ ਦੀ ਕਪਤਾਨੀ 'ਚ ਪਾਕਿਸਤਾਨ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਅਤੇ ਟੀਮ ਨੂੰ ਇਸ ਜੁਲਾਈ 'ਚ ਇੰਗਲੈਂਡ 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਬਾਬਰ ਪਹਿਲਾਂ ਹੀ ਪਾਕਿਸਤਾਨ ਦਾ ਵਨ ਡੇ ਅਤੇ ਟੀ-20 ਕਪਤਾਨ ਹੈ। ਹੁਣ ਉਸ ਨੂੰ ਟੈਸਟ ਦੀ ਵੀ ਕਪਤਾਨੀ ਸੌਂਪ ਦਿੱਤੀ ਗਈ ਹੈ। ਬਾਬਰ ਦੀ ਕਪਤਾਨੀ 'ਚ ਪਾਕਿਸਤਾਨ ਨੇ ਹਾਲ ਹੀ 'ਚ ਜ਼ਿੰਮਬਾਵੇ ਖਿਲਾਫ ਵਨ ਡੇ ਅਤੇ ਟੀ-20 ਸੀਰੀਜ਼ ਜਿੱਤੀ ਸੀ।


Gurdeep Singh

Content Editor Gurdeep Singh