ਭਾਰਤ-ਵੈਸਟਇੰਡੀਜ਼ ਦੇ ਟੀ-20 ਮੈਚ ਤੋਂ ਪਹਿਲਾਂ ਅਜ਼ਹਰੂਦੀਨ ਨੂੰ ਮਿਲੇਗਾ ਇਹ ਵੱਡਾ ਸਨਮਾਨ

12/06/2019 3:41:08 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਖਿਲਾਫ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਣ ਲਈ ਤਿਆਰ ਹੈ। ਇਸ ਦੇ ਨਾਲ ਹੀ ਇਹ ਮੁਕਾਬਲਾ ਟੀਮ ਇੰਡੀਆ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਲਈ ਵੀ ਬੇਹੱਦ ਖਾਸ ਰਹਿਣ ਵਾਲਾ ਹੈ। ਭਾਰਤੀ ਕ੍ਰਿਕਟ ਟੀਮ ਲਈ 99 ਟੈਸਟ ਅਤੇ 232 ਵਨ-ਡੇ ਮੈਚ ਖੇਡਣ ਵਾਲੇ ਮੁਹੰਮਦ ਅਜ਼ਹਰੂਦੀਨ ਮੌਜੂਦਾ ਸਮੇਂ 'ਚ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਹਨ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੇ ਪ੍ਰਸ਼ਾਸਨੀ ਅਗਵਾਈ 'ਚ ਕੋਈ ਮੈਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਮੈਚ ਤੋਂ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਇਕ ਖਾਸ ਸਨਮਾਨ ਦਿੱਤਾ ਜਾਵੇਗਾ।PunjabKesari
ਅਜ਼ਹਰੂਦੀਨ ਦੇ ਨਾਂ 'ਤੇ ਹੋਵੇਗਾ ਸਟੇਡੀਅਮ ਦੇ ਨਾਰਥ ਸਟੈਂਡ ਦਾ ਉਦਘਾਟਨ
ਇਹ ਮੁਕਾਬਲਾ ਅੱਜ ਸ਼ੁੱਕਰਵਾਰ 6 ਦਸੰਬਰ ਨੂੰ ਸ਼ਾਮ 7 ਵਜੇ ਖੇਡਿਆ ਜਾਵੇਗਾ ਪਰ ਇਸ ਮੁਕਾਬਲੇ ਤੋਂ ਪਹਿਲਾਂ ਰਾਜੀਵ ਗਾਂਧੀ ਸਟੇਡੀਅਮ ਦੇ ਨਾਰਥ ਸਟੈਂਡ ਦਾ ਨਾਂ ਮੁਹੰਮਦ ਅਜ਼ਹਰੂਦੀਨ ਦੇ ਨਾਂ 'ਤੇ ਰੱਖਿਆ ਜਾਵੇਗਾ। ਹੈਦਰਾਬਾਦ ਕ੍ਰਿਕਟ ਸੰਘ ਦੇ ਇਕ ਅਧਿਕਾਰੀ ਮੁਤਾਬਕ ਵੀ. ਵੀ. ਐੱਸ. ਲਕਸ਼ਮਣ ਪਵੇਲੀਅਨ ਦੇ 'ਤੇ ਬਣੇ ਸਟੈਂਡ ਦਾ ਨਾਂ ਅਜ਼ਹਰੂਦੀਨ ਦੇ ਨਾਂ 'ਤੇ ਰੱਖਿਆ ਜਾਵੇਗਾ। ਇੰਨਾ ਹੀ ਨਹੀਂ, ਇਸ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਰਹੀਆਂ ਹਨ ਕਿ ਮੁਹੰਮਦ ਅਜ਼ਹਰੂਦੀਨ ਦੇ ਨਾਂ ਵਾਲੇ ਸਟੈਂਡ ਦਾ ਉਦਘਾਟਨ ਮਹਾਨ ਬੱਲੇਬਾਜ਼ ਸੁਨੀਲ ਗਵਾਸਕਰ ਕਰਨਗੇ।

ਹੈਦਰਾਬਾਦ ਦੇ ਕ੍ਰਿਕਟਰਾਂ ਦਾ ਹੋਵੇਗਾ ਸਨਮਾਨ
ਹੈਦਰਾਬਾਦ ਕ੍ਰਿਕਟ ਐਸੋਸੀਐਸ਼ਨ ਦੇ ਅਧਿਕਾਰੀ ਮੁਤਾਬਕ ਭਾਰਤ-ਵੈਸਟਇੰਡੀਜ਼ ਵਿਚਾਲੇ ਹੋਣ ਵਾਲੇ ਇਸ ਟੀ-20 ਮੁਕਾਬਲੇ ਤੋਂ ਪਹਿਲਾਂ ਇਕ ਛੋਟਾ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ 'ਚ ਹੈਦਰਾਬਾਦ ਦੇ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ ਜਿਨ੍ਹਾਂ ਨੇ ਰਾਸ਼ਟਰੀ ਟੀਮ ਲਈ ਯੋਗਦਾਨ ਦਿੱਤਾ ਹੈ।PunjabKesari
ਅਜ਼ਹਰੂਦੀਨ ਨੇ ਆਪਣੇ ਕ੍ਰਿਕਟ ਕਰੀਅਰ 'ਚ ਬਣਾਈਆਂ 44379 ਦੌੜਾਂ
ਮੁਹੰਮਦ ਅਜ਼ਹਰੂਦੀਨ ਨੇ ਆਪਣੇ ਕ੍ਰਿਕਟ ਕਰੀਅਰ 'ਚ ਕਈ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਨੇ ਟੀਮ ਲਈ 99 ਟੈਸਟ ਮੈਚਾਂ 'ਚ 45.03 ਦੀ ਔਸਤ ਨਾਲ 6215 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 199 ਦੌੜਾਂ ਦਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 22 ਸੈਂਕੜੇ ਅਤੇ 21 ਅਰਧ ਸੈਂਕੜੇ ਵੀ ਲਾਏ। ਉਨ੍ਹਾਂ ਨੇ 334 ਵਨ-ਡੇ 'ਚ 36.92 ਦੀ ਔਸਤ ਨਾਸ 9378 ਦੌੜਾਂ ਬਣਾਈਆਂ। 7 ਸੈਂਕੜੇ ਅਤੇ 58 ਅਰਧ ਸੈਂਕੜੇ ਵੀ ਉਨ੍ਹਾਂ ਦੇ ਬੱਲੇ 'ਚੋਂ ਨਿਕਲੇ। ਸਰਵਸ਼੍ਰੇਸ਼ਠ ਸਕੋਰ ਅਜੇਤੂ 153 ਦੌੜਾਂ ਦਾ ਰਿਹਾ। ਫਰਸਟ ਕਲਾਸ ਕ੍ਰਿਕਟ 'ਚ ਵੀ ਅਜ਼ਹਰੂਦੀਨ ਨੇ 229 ਮੈਚਾਂ 'ਚ 51.98 ਦੀ ਔਸਤ ਨਲ 15855 ਦੌੜਾਂ ਬਣਾਈਆਂ ਹਨ। ਇਸ 'ਚ 54 ਸੈਂਕੜੇ ਅਤੇ 74 ਅਰਧ ਸੈਂਕੜੇ ਸ਼ਾਮਲ ਹਨ। ਫਰਸਟ ਕਲਾਸ ਕ੍ਰਿਕਟ 'ਚ ਸਰਵਸ਼੍ਰੇਸ਼ਠ ਸਕੋਰ 226 ਦੌੜਾਂ ਦਾ ਰਿਹਾ ਹੈ। ਉਥੇ ਹੀ 432 ਲਿਸਟ ਏ ਮੈਚਾਂ 'ਚ ਉਨ੍ਹਾਂ ਨੇ 39.30 ਦੀ ਔਸਤ ਨਾਲ 12931 ਦੌੜਾਂ ਬਣਾਈਆਂ ਨ। ਇਨ੍ਹਾਂ 'ਚ 11 ਸੈਂਕੜੇ ਅਤੇ 85 ਅਰਧ ਸੈਂਕੜੇ ਸ਼ਾਮਲ ਹਨ। ਸਰਵਸ਼੍ਰੇਸ਼ਠ ਸਕੋਰ ਅਜੇਤੂ 161 ਦੌੜਾਂ ਦਾ ਰਿਹਾ। ਕੁੱਲ ਮਿਲਾ ਕੇ ਅਜ਼ਹਰੂਦੀਨ ਦੇ ਬੱਲੇ 'ਚੋਂ 1094 ਮੈਚਾਂ 'ਚ 94 ਸੈਂਕੜਿਆਂ ਦੀ ਮਦਦ ਨਾਲ 44379 ਦੌੜਾਂ ਨਿਕਲੀਆਂ ਹਨ।


Related News