ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਪਿਤਾ ਦਾ ਹੈਦਰਾਬਾਦ ''ਚ ਦਿਹਾਂਤ

Wednesday, Oct 19, 2022 - 11:00 AM (IST)

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਪਿਤਾ ਦਾ ਹੈਦਰਾਬਾਦ ''ਚ ਦਿਹਾਂਤ

ਹੈਦਰਾਬਾਦ (ਵਾਰਤਾ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਹੈਦਰਾਬਾਦ ਕ੍ਰਿਕਟ ਸੰਘ (ਐੱਚ.ਸੀ.ਏ.) ਦੇ ਪ੍ਰਧਾਨ ਮੁਹੰਮਦ ਅਜ਼ਹਰੂਦੀਨ ਦੇ ਪਿਤਾ ਮੁਹੰਮਦ ਅਜ਼ੀਜ਼ੂਦੀਨ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਰਿਸ਼ਤੇਦਾਰਾਂ ਨੇ ਇੱਥੇ ਦੱਸਿਆ ਕਿ ਉਮਰ ਸਬੰਧੀ ਬੀਮਾਰੀਆਂ ਕਾਰਨ ਅਜ਼ੀਜ਼ੂਦੀਨ ਦਾ ਦਿਹਾਂਤ ਹੋਇਆ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ 91ਵੀਂ ਸਾਲਾਨਾ ਆਮ ਬੈਠਕ 'ਚ ਸ਼ਾਮਲ ਹੋਏ ਅਜ਼ਹਰੂਦੀਨ ਇਹ ਖ਼ਬਰ ਸੁਣ ਕੇ ਘਰ ਪਰਤ ਆਏ ਹਨ। ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ (ਟੀਪੀਸੀਸੀ) ਦੇ ਪ੍ਰਧਾਨ ਏ ਰੇਵੰਤ ਰੈੱਡੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ।


author

cherry

Content Editor

Related News