AUS ਤੋਂ ਮਿਲੀ ਹਾਰ ''ਤੇ ਪਾਕਿ ਕਪਤਾਨ ਨੇ ਕਿਹਾ- ਪਾਕਿਸਤਾਨੀ ਕ੍ਰਿਕਟ ਦੇ ਵਕਾਰ ਨੂੰ ਹੋਇਆ ਨੁਕਸਾਨ

Saturday, Dec 07, 2019 - 11:58 AM (IST)

AUS ਤੋਂ ਮਿਲੀ ਹਾਰ ''ਤੇ ਪਾਕਿ ਕਪਤਾਨ ਨੇ ਕਿਹਾ- ਪਾਕਿਸਤਾਨੀ ਕ੍ਰਿਕਟ ਦੇ ਵਕਾਰ ਨੂੰ ਹੋਇਆ ਨੁਕਸਾਨ

ਕਰਾਚੀ— ਕਪਤਾਨ ਅਜ਼ਹਰ ਅਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਸਟਰੇਲੀਆ 'ਚ ਟੈਸਟ ਸੀਰੀਜ਼ ਗੁਆਉਣਾ ਸਵੀਕਾਰ ਨਹੀਂ ਅਤੇ ਇਸ ਨਾਲ ਪਾਕਿਸਤਾਨ ਕ੍ਰਿਕਟ ਦੇ ਵਕਾਰ ਨੂੰ ਨੁਕਸਾਨ ਪਹੁੰਚਿਆ ਹੈ। ਪਾਕਿਸਤਾਨ ਦਾ ਆਸਟਰੇਲੀਆਈ ਦੌਰਾ ਕਾਫੀ ਨਿਰਾਸ਼ਾਜਨਕ ਰਿਹਾ ਜਿਸ 'ਚ ਉਨ੍ਹਾਂ ਨੇ ਟੀ-20 ਸੀਰੀਜ਼ 0-2 ਨਾਲ ਗੁਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋ ਟੈਸਟ ਮੈਚਾਂ 'ਚ ਪਾਰੀ ਦੀ ਹਾਰ ਝਲਣੀ ਪਈ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਸੀ।

ਅਜ਼ਹਰ ਨੇ ਆਸਟਰੇਲੀਆ ਤੋਂ ਪਰਤਨ ਦੇ ਬਾਅਦ ਲਾਹੌਰ 'ਚ ਪੱਤਰਕਾਰਾਂ ਨੂੰ ਕਿਹਾ, ''ਇਹ ਕਾਫੀ ਨਿਰਾਸ਼ਾਜਨਕ ਹੈ ਕਿ ਅਸੀਂ ਦੋ ਟੈਸਟ ਗੁਆਏ। ਆਸਟਰੇਲੀਆ ਤੋਂ ਮਿਲੀ ਹਾਰ ਨੇ ਸਾਡੇ ਕ੍ਰਿਕਟ ਦੇ ਵਕਾਰ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਨੂੰ ਸਵੀਕਾਰ ਕਰਨਾ ਮੁਸ਼ਕਲ ਹੈ।'' ਉਨ੍ਹਾਂ ਕਿਹਾ, ''ਅਸੀਂ ਉੱਥੇ ਸਾਰੀਆਂ ਤਿਆਰੀਆਂ ਅਤੇ ਹਾਂ ਪੱਖੀ ਸੋਚ ਦੇ ਨਾਲ ਪਹੁੰਚੇ ਸੀ। ਇਸ ਲਈ ਪਾਰੀਆਂ 'ਚ ਮਿਲੀਆਂ ਦੋ ਹਾਰ ਸਵੀਕਾਰ ਨਹੀਂ ਹੈ ਅਤੇ ਮੈਂ ਇਸ ਲਈ ਕੋਈ ਬਹਾਨਾ ਨਹੀਂ ਬਣਾਵਾਂਗਾ।


author

Tarsem Singh

Content Editor

Related News