ਆਯੁਸ਼ਮਾਨ ਅਤੇ ਰੇਸ਼ਮਾ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਹਰਾ ਕੇ ਕੁਆਰਟਰ ਫਾਈਨਲ ''ਚ
Thursday, May 23, 2019 - 11:26 AM (IST)

ਮੁੰਬਈ— ਮੱਧ ਪ੍ਰਦੇਸ਼ ਦੇ ਆਯੁਸ਼ਮਾਨ ਅਰਜੇਰੀਆ ਅਤੇ ਕਰਨਾਟਕ ਦੀ ਰੇਸ਼ਮਾ ਮਾਰੂਰੀ ਨੇ ਬੁੱਧਵਾਰ ਨੂੰ ਇੱਥੇ ਆਪਣੇ ਦਰਜਾ ਪ੍ਰਾਪਤ ਵਿਰੋਧੀਆਂ ਨੂੰ ਹਰਾ ਕੇ 13ਵੇਂ ਰਮੇਸ਼ ਦੇਸਾਈ ਸਮ੍ਰਿਤੀ ਅੰਡਰ 16 ਟੈਨਿਸ ਰਾਸ਼ਟਰੀ ਪ੍ਰਤੀਯੋਗਿਤਾ ਦੇ ਕ੍ਰਮਵਾਰ ਲੜਕੇ ਅਤੇ ਲੜਕੀਆਂ ਦੇ ਵਰਗ ਦੇ ਸਿੰਗਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਆਯੁਸ਼ਮਾਨ ਨੇ ਲੜਕਿਆਂ ਦੇ ਵਰਗ ਦੇ ਪ੍ਰੀ ਕੁਆਰਟਰ ਫਾਈਨਲ 'ਚ ਮਹਾਰਾਸ਼ਟਰ ਦੇ 14ਵਾਂ ਦਰਜਾ ਪ੍ਰਾਪਤ ਯਸ਼ਰਾਜ ਦਲਵੀ ਨੂੰ 6-3, 6-1 ਨਾਲ ਹਰਾਇਆ। ਰੇਸ਼ਮਾ ਨੇ ਲੜਕੀਆਂ ਦੇ ਵਰਗ ਦੇ ਹਰਿਆਣਾ ਦੀ ਅੰਜਲੀ ਰਾਠੀ ਨੂੰ ਅੰਤਿਮ 16 ਦੇ ਮੁਕਾਬਲੇ 'ਚ 6-2, 6-3 ਨਾਲ ਹਰਾਇਆ।