ਅਵਿਨਾਸ਼ ਸਾਬਲੇ 10 ਤੋਂ ਯੂਗਾਂਡਾ ’ਚ ਕਰੇਗਾ ਟ੍ਰੇਨਿੰਗ
Thursday, Apr 08, 2021 - 01:31 AM (IST)
ਨਵੀਂ ਦਿੱਲੀ- ਓਲੰਪਿਕ ਲਈ ਕੁਆਲੀਫਾਈ ਕਰ ਚੁਕਾ ਭਾਰਤੀ ਸਟੀਪਲਚੇਜ ਅਥਲੀਟ ਅਵਿਨਾਸ਼ ਸਾਬਲੇ 10 ਅਪ੍ਰੈਲ ਤੋਂ 20 ਜੁਲਾਈ ਤੱਕ ਯੂਗਾਂਡਾ ’ਚ ਟ੍ਰੇਨਿੰਗ ਕਰੇਗਾ ਜਿਸ ਨੂੰ ਖੇਡ ਮੰਤਰਾਲਾ ਨੇ ਇਸ ਦੇ ਲਈ ਇਜ਼ਾਜਤ ਦੇ ਦਿੱਤੀ ਹੈ। ਭਾਰਤੀ ਅਥਲੈਟਿਕਸ ਮਹਾਸੰਘ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਖੇਡ ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ 26 ਸਾਲ ਦਾ ਸਾਬਲੇ ਵਿਦੇਸ਼ੀ ਕੋਚ ਐਡੀ ਰੂਈਟਰ ਦੇ ਮਾਰਗਦਰਸ਼ਨ ’ਚ ਟ੍ਰੇਨਿੰਗ ਕਰੇਗਾ ਜੋ ਯੂਗਾਂਡਾ ਦੇ ਜੋਸ਼ੁਆ ਚੇਪਟੇਗਈ ਵਰਗੇ ਅਥਲੀਟਾਂ ਨੂੰ ਕੋਚਿੰਗ ਦੇ ਚੁਕਾ ਹੈ।
ਇਹ ਖ਼ਬਰ ਪੜ੍ਹੋ- RSA v PAK : ਦੱ. ਅਫਰੀਕਾ ਨੂੰ ਹਰਾ ਪਾਕਿ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼
ਚੇਪਟੇਗਈ ਦੇ ਨਾਂ ਪੁਰਸ਼ 5000 ਮੀਟਰ ਅਤੇ 10,000 ਮੀਟਰ ਦਾ ਮੌਜੂਦਾ ਵਿਸ਼ਵ ਰਿਕਾਰਡ ਹੈ। ਕੀਨੀਆ, ਮੋਰੱਕੋ ਅਤੇ ਯੂਗਾਂਡਾ ਦੇਸ਼ਾਂ ਦਾ ਸਟੀਪਲਚੇਜ ਮੁਕਾਬਲੇ ’ਚ ਦਬਦਬਾ ਹੈ। ਏ. ਐੱਫ. ਆਈ. ਨੇ ਸਾਬਲੇ ਦੇ ਆਪਣੇ ਕੋਚ ਅਮਰੀਸ਼ ਕੁਮਾਰ ਦੇ ਨਾਲ ਯੂਗਾਂਡਾ 'ਚ 100 ਦਿਨ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਲਈ ਵਿੱਤੀ ਸਹਾਇਤਾ ਮਹੁੱਇਆ ਕਰਵਾਉਣ ਦੇ ਲਈ ਮੰਤਰਾਲਾ ਨੂੰ ਪ੍ਰਸਤਾਵ ਭੇਜਿਆ ਸੀ। ਮੰਤਰਾਲਾ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ- ਖੇਡ ਮੰਤਰਾਲਾ ਨੇ 10 ਅਪ੍ਰੈਲ ਤੋਂ 20 ਜੁਲਾਈ 2021 ਤੱਕ ਯੂਗਾਂਡਾ ਦੇ ਕਾਪਚੋਰਵਾ/ ਟੇਰਯੇਟ 'ਚ ਉੱਚੇ ਖੇਤਰ 'ਚ ਹੋਣ ਵਾਲੇ 100 ਦਿਨ ਦੇ ਟ੍ਰੇਨਿੰਗ ਕੈਪ ਦੇ ਪ੍ਰਸਤਾਵ ਨੂੰ ਮੰਨਜ਼ੂਰੀ ਦੇ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।