ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ ਵਨ ਡੇ ਸੀਰੀਜ਼ ''ਚ 3-0 ਨਾਲ ਹਰਾਇਆ
Sunday, Mar 18, 2018 - 07:10 PM (IST)
ਨਵੀਂ ਦਿੱਲੀ— ਐਲੀਸਾ ਹੇਲੀ (133) ਦੇ ਸੈਂਕੜਾ ਵਾਲੀ ਪਾਰੀ ਅਤੇ ਏਲਸ਼ੇ ਗਾਰਡਨਰ (3/40) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਅਤੇ ਆਖਰੀ ਵਨ ਡੇ ਮੈਚ 'ਚ ਭਾਰਤ ਨੂੰ 97 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਉਸ਼ ਦੇ ਘਰ 'ਚ ਖੇਡੀ ਗਈ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾ ਦਿੱਤਾ। ਰਿਲਾਇੰਸ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ ਓਵਰਾਂ 'ਚ 7 ਵਿਕਟਾਂ ਗੁਆ ਕੇ 332 ਦੌੜਾਂ ਬਣਾਈਆਂ। ਇਸ ਟੀਚੇ ਨੂੰ ਭਾਰਤੀ ਟੀਮ ਹਾਸਲ ਨਹੀਂ ਕਰ ਸਕੀ ਅਤੇ 235 ਦੌੜਾਂ 'ਤੇ ਹੀ ਢੇਰ ਹੋ ਗਈ।
ਆਸਟਰੇਲੀਆ ਨੂੰ ਹੇਲੀ ਨੇ ਵਧੀਆ ਸ਼ੁਰੂਆਤ ਦਿੱਤੀ ਸੀ। ਉਸ ਨੇ 115 ਗੇਂਦਾਂ ਦਾ ਸਾਹਮਣਾ ਕਰਦੇ ਹੋਏ 17 ਚੌਕੇ ਅਤੇ ਦੋ ਛੱਕੇ ਲਗਾਏ। ਹੇਲੀ ਤੋਂ ਇਲਾਵਾ ਇਸ ਪਾਰੀ 'ਚ ਆਸਟਰੇਲੀਆ ਦੇ ਲਈ ਰੇਚੇਲ ਹੇਨੇਸ ਨੇ 43 ਦੌੜਾਂ ਗਾਰਡਨਰ ਨੇ 35 ਬੇਥ ਮੂਨੀ ਨੇ 34 ਅਤੇ ਐਲੇਸ ਪੈਰੀ ਨੇ 32 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤੀ ਗੇਂਦਬਾਜ਼ਾਂ 'ਚ ਹਰਮਨਪ੍ਰੀਤ ਕੌਰ ਨੇ ਦੋ ਵਿਕਟਾਂ ਹਾਸਲ ਕੀਤੀਆਂ। ਸ਼ਿਖਾ ਪਾਂਡੇ, ਦੀਪਤੀ ਸ਼ਰਮਾ, ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੂੰ 1-1 ਵਿਕਟਾਂ ਹਾਸਲ ਮਿਲੀ। ਮੇਜਬਾਨ ਟੀਮ ਦਾ ਬੱਲੇਬਾਜ਼ ਰੇਚੇਨ ਰਨਆਊਟ ਹੋਈ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਜੇਮਿਮਾਹ ਰੋਡ੍ਰਿਗੇਜ (42) ਅਤੇ ਸਮ੍ਰਿਤੀ ਮੰਧਾਨਾ (52) ਨੇ ਆਪਣੀ 101 ਦੌੜਾਂ ਦੀ ਸ਼ਾਨਦਾਰ ਸ਼ਾਂਝੇਦਾਰੀ ਨਾਲ ਵਧੀਆ ਸ਼ੁਰੂਆਤ ਕੀਤੀ। ਪਰ ਇਸ ਸਕੋਰ 'ਤੇ ਦੋਵਾਂ ਨੇ ਗਾਰਡਨਰ ਨੇ ਪਵੇਲੀਅਨ ਭੇਜਣ ਦੇ ਨਾਲ ਹੀ ਭਾਰਤੀ ਪਾਰੀ ਨੂੰ ਬਹੁਤ ਵੱਡਾ ਝਟਕਾ ਦੇ ਦਿੱਤਾ।
ਇਸ ਤੋਂ ਬਾਅਦ ਭਾਰਤੀ ਟੀਮ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ 235 ਦੌੜਾਂ ਦੇ ਕੁਲ ਯੋਗ 'ਤੇ ਟੀਮ ਦੇ ਸਾਰਿਆਂ ਵਿਕਟਾਂ ਗੁਆ ਦਿੱਤੀਆਂ। ਰੋਡ੍ਰਿਗੇਜ ਅਤੇ ਮੰਧਾਨਾ ਤੋਂ ਇਲਾਵਾ ਦੀਪਤੀ ਸ਼ਰਮਾ ਨੇ 36 ਅਤੇ ਸੁਸ਼ਮਾ ਵਰਮਾ ਨੇ 30 ਦੌੜਾਂ ਬਣਾਈਆਂ।
