ਆਸਟਰੇਲੀਆ ਦੀ ਇਸ ਸਲਾਮੀ ਬੱਲੇਬਾਜ਼ ਨੇ ਮਹਿਲਾ ਟੀ-20 ''ਚ ਬਣਾਇਆ ਨਵਾਂ ਵਰਲਡ ਰਿਕਾਰਡ

Wednesday, Oct 02, 2019 - 05:36 PM (IST)

ਆਸਟਰੇਲੀਆ ਦੀ ਇਸ ਸਲਾਮੀ ਬੱਲੇਬਾਜ਼ ਨੇ ਮਹਿਲਾ ਟੀ-20 ''ਚ ਬਣਾਇਆ ਨਵਾਂ ਵਰਲਡ ਰਿਕਾਰਡ

ਸਿਡਨੀ : ਆਸਟਰੇਲੀਆਈ ਮਹਿਲਾ ਟੀਮ ਦੀ ਸਲਾਮੀ ਬੱਲੇਬਾਜ਼ ਏਲਿਸਾ ਹੀਲੀ ਨੇ ਸ਼੍ਰੀਲੰਕਾ ਖਿਲਾਫ ਮੰਗਲਵਾਰ ਨੂੰ ਇੱਥੇ ਅਜੇਤੂ 148 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕ੍ਰਿਕਟ ਦੀ ਇਕ ਪਾਰੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾ ਲਿਆ ਹੈ। ਵਿਕਟਕੀਪਰ ਬੱਲੇਬਾਜ਼ ਹੀਲੀ ਨੇ ਆਪਣੀ ਪਾਰੀ ਵਿਚ ਸਿਰਫ 61 ਗੇਂਦਾਂ ਖੇਡੀਆਂ ਜਿਸ ਵਿਚ ਉਸ ਨੇ 19 ਚੌਕੇ ਅਤੇ 7 ਛੱਕੇ ਲਗਾਏ। ਹੀਲੀ ਨੇ ਹਮਵਤਨ ਮੇਗ ਲੈਨਿੰਗ ਦਾ ਰਿਕਾਰਡ ਤੋੜਿਆ ਜਿਸ ਨੇ ਇਸ ਸਾਲ ਜੁਲਾਈ ਵਿਚ ਚੇਮਸਫੋਰਡ ਵਿਚ ਇੰਗਲੈਂਡ ਖਿਲਾਫ ਅਜੇਤੂ 133 ਦੌੜਾਂ ਬਣਾਈਆਂ ਸੀ।

PunjabKesari

ਆਸ਼ਟਰੇਲੀਆ ਨੇ ਇਹ ਮੈਚ 132 ਦੌੜਾਂ ਨਾਲ ਜਿੱਤ ਕੇ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੀਲੀ ਦੀ ਤੂਫਾਨੀ ਪਾਰੀ ਅਤੇ ਰਾਚੇਲ ਹੇਂਸ ਦੀਆਂ 41 ਦੌੜਾਂ ਦੀ ਬਦੌਲਤ 2 ਵਿਕਟਾਂ 'ਤੇ 226 ਦੌੜਾਂ ਬਣਾਈਆਂ ਅਤੇ ਆਪਣੇ ਪਿਛਲੇ ਸਰਵਉੱਚ ਸਕੋਰ ਦੀ ਬਰਾਬਰੀ ਕੀਤੀ। ਇਸ ਦੇ ਜਵਾਬ ਵਿਚ ਸ਼੍ਰੀਲੰਕਾ ਦੀ ਟੀਮ 7 ਵਿਕਟਾਂ 'ਤੇ 94 ਦੌੜਾਂ ਹੀ ਬਣਾ ਸਕੀ। ਸ਼੍ਰੀਲੰਕਾ ਵੱਲੋਂ ਚਮਾਰੀ ਅੱਟਾਪੱਟੂ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਆਸਟਰੇਲੀਆ ਲਈ ਨਿਕੋਲਾ ਕੈਰੀ ਨੇ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ।


Related News