ਟਿਮ ਪੇਨ ਨੇ ਕੋਰੋਨਾ ਵਾਇਰਸ ਪ੍ਰਤੀ ਗੰਭੀਰ ਰਵੱਈਆ ਅਪਣਾਉਣ ’ਤੇ ਦਿੱਤਾ ਜ਼ੋਰ
Thursday, Mar 19, 2020 - 09:42 AM (IST)

ਸਪੋਰਟਸ ਡੈਸਕ— ਆਸਟ੍ਰੇਲੀਆਈ ਟੈਸਟ ਕਪਤਾਨ ਟਿਮ ਪੇਨ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਖ਼ਤਰਾ ਕ੍ਰਿਕਟ ਤੋਂ ਵੱਡਾ ਹੈ ਤੇ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਨੇ ਇਸ ਮਹਾਮਾਰੀ ਕਾਰਨ ਸਾਰੀਆਂ ਖੇਡਾਂ ਨੂੰ ਮੁਲਤਵੀ ਕਰਨ ਦੇ ਫ਼ੈਸਲੇ ਨੂੰ ਸਹੀ ਦੱਸਿਆ। ਇਸ ਮਹਾਮਾਰੀ ਕਾਰਨ ਖੇਡ ਮੁਕਾਬਲੇ ਮੁਲਤਵੀ ਹੋ ਰਹੇਂ ਹਨ ਜਾਂ ਰੱਦ ਕੀਤੇਂ ਜਾ ਰਹੇ ਹਨ।
ਪੇਨ ਨੇ ਕਿਹਾ ਕਿ ਕ੍ਰਿਕਟਰਾਂ ਲਈ ਇਹ ਕਾਫੀ ਔਖਾ ਸਮਾਂ ਹੈ ਪਰ ਸਾਡੇ ਲਈ ਇਹ ਬ੍ਰੇਕ ਲੈਣ ਦਾ ਸਮਾਂ ਹੈ। ਇਸ ਸਮੇਂ ਅਸੀਂ ਟੂਰਨਾਮੈਂਟਾਂ ਵਿਚ ਰੁੱਝੇ ਹੁੰਦੇ ਹਾਂ ਪਰ ਅਸੀਂ ਭਵਿੱਖ ਵਿਚ ਫਿਰ ਜਿੱਤ ਸਕਦੇ ਹਾਂ। ਇਹ ਖੇਡ ਤੋਂ ਵੱਡਾ ਹੈ ਤੇ ਇਸ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਫਿਰ ਕ੍ਰਿਕਟ ਦੇ ਮੈਦਾਨ ‘ਤੇ ਮੁੜਾਂਗੇ। ਅਸੀਂ ਜਲਦੀ ਮੁੜਨਾ ਚਾਹੁੰਦੇ ਹਾਂ ਪਰ ਤਦ ਤਕ ਆਪਣੀ ਸਿਹਤ ਦਾ ਧਿਆਨ ਰੱਖੋ।
ਆਸਟ੍ਰੇਲੀਆ ਵਿਚ ਨਿਊਜ਼ੀਲੈਂਡ ਨਾਲ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਰੱਦ ਕਰ ਦਿੱਤੀ ਗਈ ਜਦਕਿ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਮੁਲਤਵੀ ਕਰ ਦਿੱਤੀ ਗਈ ਹੈ। ਸ਼ੇਫੀਲਡ ਸ਼ੀਲਡ ਟੂਰਨਾਮੈਂਟ ਦੇ ਬਾਕੀ ਮੈਚ ਵੀ ਰੱਦ ਕਰ ਦਿੱਤੇ ਗਏ। ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦਾ ਦੱਖਣੀ ਅਫਰੀਕੀ ਦੌਰਾ ਰੱਦ ਹੋ ਗਿਆ ਹੈ।
ਭੱਜੀ ਦਾ ਕੋਰੋਨਾ ਵਾਇਰਸ ਤੋਂ ਬਚਣ ਦਾ ਆਸਾਨ ਤਰੀਕਾ, ਧੋਨੀ-ਪ੍ਰਿਟੀ ਨਾਲ ਸ਼ੇਅਰ ਕੀਤੀ ਤਸਵੀਰ |