ਦੱ. ਅਫਰੀਕਾ ਅਤੇ ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ

02/26/2020 4:02:24 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦਾ ਦੌਰਾ ਖ਼ਤਮ ਕਰਨ ਤੋਂ ਬਾਅਦ ਆਸਟਰੇਲੀਆ ਦੀ ਟੀਮ ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ ਖੇਡੇਗੀ। 3 ਮੈਚਾਂ ਦੀ ਇਸ ਸੀਰੀਜ਼ ਦੀ ਸ਼ੁਰੂਆਤ 13 ਮਾਰਚ ਤੋਂ ਹੋਣ ਵਾਲੀ ਹੈ। ਪਹਿਲਾ ਮੁਕਾਬਲਾ ਸਿਡਨੀ ਦੇ ਸਿਡਨੀ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਖਿਲਾਫ ਵਨ-ਡੇ ਸੀਰੀਜ਼ ਲਈ ਵੀ ਆਸਟਰੇਲੀਆ ਟੀਮ ਐਲਾਨ ਕਰ ਦਿੱਤੀ ਗਈ ਹੈ।

ਆਸਟਰੇਲੀਆ ਦੀ ਟੀਮ 'ਚ ਝਾਏ ਰਿਚਰਡਸਨ ਦੀ ਵਾਪਸੀ ਹੋਈ ਹੈ। ਉਸ ਨੇ ਪਾਕਿਸਤਾਨ ਖਿਲਾਫ 2018 'ਚ ਆਪਣਾ ਆਖਰੀ ਵਨ-ਡੇ ਮੈਚ ਖੇਡਿਆ ਸੀ। ਨਿਊਜ਼ੀਲੈਂਡ ਦੇ ਖਿਲਾਫ ਵਨ-ਡੇ ਸੀਰੀਜ਼ ਲਈ ਉਹ ਟੀਮ 'ਚ ਨਹੀਂ ਹੈ। 29 ਫਰਵਰੀ ਤੋਂ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਵਨ ਡੇ ਸੀਰੀਜ਼ ਦੀ ਸ਼ੁਰੂਆਤ ਹੋ ਰਹੀ ਹੈ।PunjabKesari  ਆਸਟਰੇਲੀਆ ਦੀ ਟੀਮ 'ਚੋਂ ਪੀਟਰ ਹੈਂਡਸਕਾਂਬ ਨੂੰ ਵੀ ਬਾਹਰ ਕਰ ਮੈਥਿਊ ਵੇਡ ਨੂੰ ਮੌਕਾ ਮਿਲਿਆ ਹੈ। ਵੇਡ ਟੀਮ ਦੇ ਦੂਜੇ ਵਿਕਟਕੀਪਰ ਵੀ ਹੋਣਗੇ। ਐਸਟਨ ਟਰਨਰ ਦੀ ਜਗ੍ਹਾ ਟੀਮ 'ਚ ਮਿਚੇਲ ਮਾਰਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਡਾਰਸ਼ੀ ਸ਼ਾਰਟ ਅਜੇ ਵੀ ਟੀਮ ਦਾ ਹਿੱਸਾ ਬਣੇ ਹੋਏ ਹਨ। ਮਾਰਨਸ ਲਾਬੁਸ਼ੇਨ ਵੀ ਟੀਮ ਦੇ ਨਾਲ ਜੁੜੇ ਹੋਏ ਹਨ।PunjabKesari

ਆਸਟਰੇਲੀਆਈ ਟੀਮ : ਐਰੌਨ ਫਿੰਚ (ਕਪਤਾਨ), ਐਸ਼ਟਨ ਜੇਕਰ, ਐਲੇਕਸ ਕੈਰੀ, ਪੈਟ ਕਮਿੰਸ , ਜੋਸ਼ ਹੇਜ਼ਲਵੁਡ, ਮਾਰਨਸ ਲਾਬੁਸ਼ੈਨ, ਮਿਸ਼ੇਲ ਮਾਰਸ਼, ਕੇਨ ਰਿਚਰਡਸਨ, ਡੀ ਆਰਸੀ ਸ਼ਾਰਟ, ਸਟੀਵ ਸਮਿਥ,  ਮਿਸ਼ੇਲ ਸਟਾਰਕ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜਾਂਪਾ।


Related News