AUS ਖੇਡ ਮੰਤਰੀ ਬੋਲੇ- ਟੀ20 ਵਿਸ਼ਵ ਕੱਪ ''ਚ ਮੇਜਬਾਨੀ ਨਹੀਂ, ਦਰਸ਼ਕ ਹਨ ਵੱਡਾ ਮੁੱਦਾ

05/04/2020 10:45:49 PM

ਨਵੀਂ ਦਿੱਲੀ— ਆਸਟਰੇਲੀਆ ਦੇ ਖੇਡ ਮੰਤਰੀ ਰਿਚਰਡ ਕੋਲਬੇਕ ਨੇ ਕਿਹਾ ਕਿ ਉਸਦਾ ਦੇਸ਼ ਟੀ-20 ਵਿਸ਼ਵ ਕੱਪ ਦੇ ਲਈ ਟੀਮਾਂ ਦੀ ਮੇਜਬਾਨੀ ਕਰਨ ਦੀ ਚੁਣੌਤੀ ਨੂੰ ਪਾਰ ਕਰ ਸਕਦਾ ਹੈ ਪਰ ਮੁਖ ਮੁੱਦਾ ਇਹ ਹੈ ਕੀ ਟੂਰਨਾਮੈਂਟ ਦਾ ਆਯੋਜਨ ਦਰਸ਼ਕਾਂ ਦੇ ਬਿਨਾ ਖਾਲੀ ਸਟੇਡੀਅਮਾਂ 'ਚ ਕਰਨਾ ਠੀਕ ਹੋਵੇਗਾ। ਟੀ-20 ਵਿਸ਼ਵ ਕੱਪ ਤੇ ਭਾਰਤੀ ਟੀਮ ਦੇ ਆਸਟਰੇਲੀਆਈ ਦੌਰੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਿਉਂਕਿ ਹੁਣ ਯਾਤਰਾ 'ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਤੇ ਇਹ ਵੀ ਪੱਕਾ ਨਹੀਂ ਹੈ ਕਿ ਕੋਵਿਡ-19 ਮਹਾਮਾਰੀ ਨੂੰ ਨਿਯੰਤਰਿਤ ਕਰਨ 'ਚ ਕਿੰਨਾ ਸਮਾਂ ਲੱਗੇਗਾ। ਕੋਲਬੇਕ ਨੇ ਕਿਹਾ ਕਿ ਜੇਕਰ ਇਹ ਦੋਵੇਂ ਟੂਰਨਾਮੈਂਟ ਨਹੀਂ ਹੁੰਦੇ ਹਨ ਤਾਂ ਕ੍ਰਿਕਟ ਆਸਟਰੇਲੀਆ ਨੂੰ 30 ਕਰੋੜ ਆਸਟਰੇਲੀਆਈ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਮੈਂ ਆਸਟਰੇਲੀਆ ਤੇ ਭਾਰਤ ਦੇ ਵਿਚ ਟੈਸਟ ਸੀਰੀਜ਼ ਦੇਖਣਾ ਚਾਹੁੰਦਾ ਹੈ। ਮੈਂ ਅਸਲ 'ਚ ਚਾਹੁੰਦਾ ਹਾਂ ਕਿ ਵਿਸ਼ਵ ਕੱਪ ਤਕ ਤੈਅ ਪ੍ਰੋਗਰਾਮ ਦੇ ਅਨੁਸਾਰ ਆਯੋਜਿਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਟੀਮਾਂ ਦਾ ਇੰਨਾ ਵੱਡਾ ਮੁੱਦਾ ਨਹੀਂ ਹੈ ਜਿੰਨਾ ਦਰਸ਼ਕ ਹਨ ਤੇ ਇਹ ਇਕ ਅਜਿਹੀ ਰੁਕਾਵਟ ਹੈ ਜਿਸਦੇ ਵਾਰੇ 'ਚ ਅਸਲ 'ਚ ਸਾਨੂੰ ਵਿਚਾਰ ਕਰਨਾ ਹੋਵੇਗਾ ਤੇ ਵਿਸ਼ਵ ਕ੍ਰਿਕਟ ਨੂੰ ਵੀ ਜਿਸਦੇ ਵਾਰੇ 'ਚ ਗੰਭੀਰਤਾ ਨਾਲ ਸੋਚਣਾ ਹੋਵੇਗਾ।
ਮੰਤਰੀ ਨੇ ਕਿਹਾ ਕਿ ਕੋਵਿਡ-19 'ਤੇ ਕੰਟਰੋਲ ਤੋਂ ਬਾਅਦ ਟੀਮਾਂ ਦੀ ਮੇਜਬਾਨੀ ਕਰਨ ਨਾਲ ਜੁੜੇ ਮਾਮਲਿਆਂ ਨਾਲ ਨਿਪਟਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਹਾਲਾਤਾਂ 'ਚ ਅੰਤਰ ਨੂੰ ਸਮਝਦੇ ਹਾਂ ਪਰ ਇੱਥੇ ਤਕ ਟੀਮਾਂ ਦਾ ਮਸਲਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਖੇਡ ਤੇ ਖਿਡਾਰੀਆਂ ਦੇ ਸਹਿਯੋਗ ਨਾਲ ਕੁਝ ਨਿਯਮ ਤੈਅ ਕਰ ਸਕਦੇ ਹਾਂ ਜੋ ਕਿ ਬਹੁਤ ਮਹੱਤਵਪੂਰਨ ਹੈ। ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ ਸ਼ੁਰੂ ਹੋਣਾ ਹੈ ਜਦਕਿ ਭਾਰਤ ਦਾ ਆਸਟਰੇਲੀਆ ਦੌਰਾ ਇਸ ਤੋਂ ਪਹਿਲਾਂ ਟੀ-20 ਤ੍ਰਿਕੋਣੀ ਸੀਰੀਜ਼ ਤੋਂ ਸ਼ੁਰੂ ਹੋਵੇਗਾ ਤੇ ਦਸੰਬਰ 'ਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਨਾਲ ਖਤਮ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਹਾਲ 'ਚ ਕਿਹਾ ਸੀ ਕਿ 16 ਦੇਸ਼ਾਂ ਦੇ ਇਸ ਟੂਰਨਾਮੈਂਟ ਦੇ ਆਯੋਜਨ ਦੀਆਂ ਤਿਆਰੀਆਂ ਹੁਣ ਵੀ ਚੱਲ ਰਹੀਆਂ ਹਨ ਤੇ ਇਸ 'ਤੇ ਆਖਰੀ ਫੈਸਲਾ ਅਗਸਤ 'ਚ ਕੀਤਾ ਜਾਵੇਗਾ।


Gurdeep Singh

Content Editor

Related News