ਆਸਟਰੇਲੀਆ ਦੇ ਰੀਡ ਬਣੇ ਭਾਰਤੀ ਦੇ ਨਵੇਂ ਹਾਕੀ ਕੋਚ
Monday, Apr 08, 2019 - 05:49 PM (IST)

ਨਵੀਂ ਦਿੱਲੀ : ਆਸਟਰੇਲੀਆ ਦੀ 1992 ਦੇ ਬਰਸੀਲੋਨਾ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਗ੍ਰਾਹਮ ਰੀਡ ਨੂੰ ਹਾਕੀ ਇੰਡੀਆ ਨੇ ਭਾਰਤੀ ਰਾਸ਼ਟਰੀ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਹਾਕੀ ਇੰਡੀਆ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਇਹ ਐਲਾਨ ਕੀਤਾ। 54 ਸਾਲਾ ਰੀਡ ਬੈਂਗਲੁਰੂ ਵਿਚ ਭਾਰਤੀ ਖੇਡ ਅਥਾਰਟੀ ਦੇ ਸੈਂਟ ਵਿਚ ਚਲ ਰਹੇ ਰਾਸ਼ਟਰੀ ਕੈਂਪ ਨਾਲ ਜਲਦੀ ਹੀ ਜੁੜ ਜਾਣਗੇ। ਉਹ ਇਸ ਸਾਲ ਓਡੀਸ਼ਾ ਦੇ ਭੁਵਨੇਸ਼ਵਰ ਵਿਚ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਫਾਈਨਲ ਲਈ ਭਾਰਤੀ ਟੀਮ ਦੀਆਂ ਤਿਆਰੀਆਂ ਦਾ ਜ਼ਿੰਮਾ ਸੰਭਾਲਣਗੇ।