ਨਵੇਂ ਸਾਲ ''ਤੇ ਆਸਟਰੇਲੀਆ ਦੇ PM ਨੇ ਭਾਰਤੀ ਤੇ ਕੰਗਾਰੂ ਟੀਮ ਨੂੰ ਦਿੱਤਾ ਸੱਦਾ
Wednesday, Jan 02, 2019 - 01:57 AM (IST)

ਸਿਡਨੀ - ਭਾਰਤੀ ਟੀਮ ਇਨ੍ਹਾਂ ਦਿਨਾਂ 'ਚ ਆਸਟਰੇਲੀਆ ਦੌਰੇ 'ਤੇ ਹੈ। ਆਸਟਰੇਲੀਆ ਵਿਰੁੱਧ 4 ਟੈਸਟ ਮੈਚਾਂ ਦੀ ਸੀਰੀਜ਼ ਟੀਮ 2-1 ਨਾਲ ਅੱਗੇ ਹੈ। ਭਾਰਤੀ ਟੀਮ ਜਿੱਥੇ ਪਹਿਲੀ ਵਾਰ ਆਸਟਰੇਲੀਆ ਦੀ ਧਰਤੀ 'ਤੇ ਆਪਣੀ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਕੋਸ਼ਿਸ਼ਾਂ 'ਚ ਹੈ, ਉੱਥੇ ਆਸਟਰੇਲੀਆ ਟੀਮ ਵੀ ਇਸ ਹਾਰ ਨੂੰ ਟਾਲਣ ਦੀ ਪੂਰੀ ਕੋਸ਼ਿਸ਼ ਕਰੇਗੀ। ਮੈਚ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਦੋਵਾਂ ਟੀਮਾਂ ਨੂੰ ਆਪਣੇ ਘਰ ਬੁਲਾਇਆ। ਵਿਰਾਟ ਕੋਹਲੀ ਤੇ ਟਿਮ ਪੇਨ ਆਪਣੀ ਪੂਰੀ ਟੀਮ ਦੇ ਨਾਲ ਸਿਡਨੀ ਦੇ ਕਿਰਿਬੱਲੀ ਹਾਊਸ ਪਹੁੰਚੇ।
ਭਾਰਤੀ ਟੀਮ ਵਾਈਟ ਸ਼ਰਟ ਤੇ ਗ੍ਰੇ ਓਵਰਕੋਟ ਦੇ ਆਫਿਸ਼ੀਅਲ ਲੁਕ 'ਚ ਦਿਖੀ, ਰਿਸ਼ਭ ਪੰਤ ਤੇ ਹਾਰਦਿਕ ਪੰਡਯਾ ਟੀਮ ਦੇ ਬਲੇਜ਼ਰ 'ਚ ਦਿਖੇ ਤੇ ਕੋਚ ਰਵੀ ਸ਼ਾਸਤਰੀ ਹੈਟ ਦੇ ਨਾਲ ਦਿਖੇ।
ਆਸਟਰੇਲੀਆ ਦੇ ਪ੍ਰਧਾਨ ਮੰੰਤਰੀ ਦੇ ਬੁਲਾਉਣ ਤੋਂ ਇਲਾਵਾ ਭਾਰਤੀ ਟੀਮ ਨੇ ਨਵਾਂ ਸਾਲ ਸਿਡਨੀ 'ਚ ਸੇਲਿਬ੍ਰੇਟ ਕੀਤਾ। ਇਸ ਦੌਰਾਨ ਕਈ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਵਿਰਾਟ ਕੋਹਲੀ ਵੀ ਆਪਣੀ ਪਤਨੀ ਦੇ ਨਾਲ ਨਜ਼ਰ ਆਏ। ਦੋਵਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।