ਆਸਟਰੇਲੀਆਈ ਤੇਜ਼ ਗੇਂਦਬਾਜ਼ ਡੇਲਿਸਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ
Friday, Apr 16, 2021 - 03:32 AM (IST)
ਮੈਲਬੋਰਨ- ਆਸਟਰੇਲੀਆ ਦੀ ਅਨੁਭਵੀ ਤੇਜ਼ ਗੇਂਦਬਾਜ਼ ਡੇਲਿਸਾ ਕਿਮਿੰਸ ਨੇ ਟਾਪ ਲੈਵਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਕਿਮਿੰਸ ਨੇ ਸਾਲ 2008 'ਚ ਸਿਰਫ 18 ਸਾਲ ਦੀ ਉਮਰ 'ਚ ਨਿਊਜ਼ੀਲੈਂਡ ਦੇ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ, ਹਾਲਾਂਕਿ ਇਸ ਦੇ ਤਿੰਨ ਸਾਲ ਬਾਅਦ ਉਨ੍ਹਾਂ ਨੇ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਤੇ ਫਿਰ ਵਾਪਸੀ ਕੀਤੀ। ਕਿਮਿੰਸ ਨੇ 16 ਵਨ ਡੇ ਮੈਚਾਂ 14 ਤੇ 44 ਟੀ-20 ਮੁਕਾਬਲਿਆਂ 'ਚ 45 ਵਿਕਟਾਂ ਹਾਸਲ ਕੀਤੀਆਂ ਹਨ।
ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
ਸਾਲ 2018 'ਚ ਮੁੰਬਈ ਵਿਚ ਇੰਗਲੈਂਡ ਵਿਰੁੱਧ 20 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕਰਕੇ ਉਨ੍ਹਾਂ ਨੇ ਆਪਣਾ ਟੀ-20 ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਉਹ ਤਿੰਨ ਵਾਰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਜਿੱਤ 'ਚ ਆਸਟਰੇਲੀਆਈ ਟੀਮ ਦਾ ਹਿੱਸਾ ਰਹੀ ਹੈ। ਬ੍ਰਿਸਬੇਨ ਹੀਟ 'ਚ ਰਹਿੰਦੇ ਹੋਏ ਉਨ੍ਹਾਂ ਨੇ ਦੋ ਵਾਰ ਮਹਿਲਾ ਬਿੱਗ ਬੈਸ਼ ਲੀਗ ਦਾ ਖਿਤਾਬ ਵੀ ਜਿੱਤਿਆ।
ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਚੈਂਪੀਅਨਸ ਲੀਗ ਦੇ ਸੈਮੀਫਾਈਨਲ ’ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।