ਆਸਟ੍ਰੇਲੀਅਨ ਓਪਨ: ਯਾਨਿਕ ਸਿਨਰ ਨੇ ਜੋਕੋਵਿਚ ਨੂੰ ਹਰਾ ਕੇ ਉਲਟਫੇਰ ਕੀਤਾ
Friday, Jan 26, 2024 - 04:58 PM (IST)
ਮੈਲਬੋਰਨ (ਆਸਟ੍ਰੇਲੀਆ) : ਇਟਲੀ ਦੇ ਯਾਨਿਕ ਸਿਨਰ ਨੇ ਸ਼ੁੱਕਰਵਾਰ ਨੂੰ ਇੱਥੇ 10 ਵਾਰ ਦੇ ਆਸਟ੍ਰੇਲੀਅਨ ਓਪਨ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਇਸ ਤਰ੍ਹਾਂ ਮੈਲਬੌਰਨ ਪਾਰਕ 'ਚ ਜੋਕੋਵਿਚ ਦੇ ਕਰੀਅਰ 'ਚ ਲਗਾਤਾਰ ਜਿੱਤਾਂ ਦਾ ਸਿਲਸਿਲਾ ਟੁੱਟ ਗਿਆ।
ਇਹ ਵੀ ਪੜ੍ਹੋ--ਖਵਾਜਾ ਨੂੰ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ
22 ਸਾਲਾ ਸਿਨਰ ਨੇ ਪਹਿਲੇ ਦੋ ਸੈੱਟਾਂ ਵਿੱਚ 2-2 ਵਾਰ ਜੋਕੋਵਿਚ ਦੀ ਸਰਵਿਸ ਤੋੜੀ ਅਤੇ ਪਹਿਲੀ ਵਾਰ ਗਰੈਂਡ ਸਲੈਮ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਿਨਰ ਨੇ ਜੋਕੋਵਿਚ ਨੂੰ 6-1, 6-2, 6-7 (6), 6-3 ਨਾਲ ਹਰਾਇਆ। ਹੁਣ ਐਤਵਾਰ ਨੂੰ ਉਸ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਡੈਨੀਲ ਮੇਦਵੇਦੇਵ ਅਤੇ ਛੇਵਾਂ ਦਰਜਾ ਪ੍ਰਾਪਤ ਅਲੈਗਜ਼ੈਂਡਰ ਜਵੇਰੇਵ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।
ਇਸ ਤਰ੍ਹਾਂ ਜੋਕੋਵਿਚ ਨੂੰ ਆਪਣਾ ਰਿਕਾਰਡ 11ਵਾਂ ਆਸਟ੍ਰੇਲੀਅਨ ਓਪਨ ਅਤੇ ਕੁੱਲ ਮਿਲਾ ਕੇ 25ਵਾਂ ਵੱਡਾ ਖਿਤਾਬ ਜਿੱਤਣ ਲਈ ਇੰਤਜ਼ਾਰ ਕਰਨਾ ਹੋਵੇਗਾ। ਜੋਕੋਵਿਚ ਨੇ 2018 ਤੋਂ ਮੈਲਬੌਰਨ ਪਾਰਕ ਵਿੱਚ ਇੱਕ ਵੀ ਮੈਚ ਨਹੀਂ ਗੁਆਇਆ ਸੀ ਅਤੇ ਸੀਜ਼ਨ ਦੇ ਪਹਿਲੇ ਮੇਜਰ ਵਿੱਚ 33 ਮੈਚਾਂ ਦੀ ਜਿੱਤ ਦੀ ਲੜੀ 'ਤੇ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8