ਆਸਟਰੇਲੀਅਨ ਓਪਨ : ਖਿਤਾਬ ਲਈ ਜੋਕੋਵਿਚ ਨਾਲ ਭਿੜੇਗਾ ਥਿਏਮ

02/01/2020 2:55:39 AM

ਮੈਲਬੋਰਨ— 5ਵੀਂ ਸੀਡ ਆਸਟਰੀਆ ਦੇ ਡੋਮਿਨਿਕ ਥਿਏਮ ਨੇ ਸੱਤਵੀਂ ਸੀਡ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੂੰ ਸ਼ੁੱਕਰਵਾਰ ਨੂੰ ਚਾਰ ਸੈੱਟਾਂ ਦੇ ਸੰਘਰਸ਼ਪੂਰਨ ਸੈਮੀਫਾਈਨਲ ਵਿਚ 3-6, 6-4, 7-6, 7-6 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹਿਲੀ ਵਾਰ ਪ੍ਰਵੇਸ਼ ਕਰ ਲਿਆ, ਜਿੱਥੇ ਐਤਵਾਰ ਉਸਦਾ ਸਾਬਕਾ ਜੇਤੂ ਤੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਖਿਤਾਬ ਲਈ ਮੁਕਾਬਲਾ ਹੋਵੇਗਾ, ਜਿਸ ਨੇ ਕੱਲ ਪਹਿਲੇ ਸੈਮੀਫਾਈਨਲ ਵਿਚ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ 7-6(1), 6-4, 6-3 ਨਾਲ ਹਰਾ ਕੇ 8ਵੀਂ ਵਾਰ ਫਾਈਨਲ ਵਿਚ ਜਗ੍ਹਾ ਬਣਾਈ ਸੀ।  ਥਿਏਮ ਨੂੰ ਸਰਬੀਆਈ ਖਿਡਾਰੀ ਵਿਰੁੱਧ ਬਿਹਤਰੀਨ ਖੇਡ ਦਿਖਾਉਣੀ ਪਵੇਗੀ। ਜੋਕੋਵਿਚ ਪਿਛਲੇ 12 ਮੈਚਾਂ ਤੋਂ ਅਜੇਤੂ ਹੈ ਅਤੇ ਉਸ ਨੇ ਹੁਣ ਤਕ ਕਦੇ ਆਸਟਰੇਲੀਅਨ ਓਪਨ ਦਾ ਫਾਈਨਲ ਨਹੀਂ ਗੁਆਇਆ ਹੈ।
ਇਸ ਤੋਂ ਪਹਿਲਾਂ ਥਿਏਮ ਦੋ ਵਾਰ ਫ੍ਰੈਂਚ ਓਪਨ ਦੇ ਫਾਈਨਲ ਵਿਚ ਪਹੁੰਚ ਚੁੱਕਾ ਹੈ ਪਰ ਦੋਵੇਂ ਵਾਰ ਉਸ ਨੂੰ ਰਾਫੇਲ ਨਡਾਲ ਨੇ ਹਰਾਇਆ। ਥਿਏਮ ਨੇ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਸਪੈਨਿਸ਼ ਖਿਡਾਰੀ ਨੂੰ ਹਰਾ ਕੇ ਉਸ ਹਾਰ ਦਾ ਬਦਲਾ ਲੈ ਲਿਆ ਸੀ ਤੇ ਹੁਣ ਉਸ ਦੇ ਸਾਹਮਣੇ ਸਰਬੀਆਈ ਚੁਣੌਤੀ ਹੈ।


Gurdeep Singh

Content Editor

Related News