ਡੇਰਾ ਬਿਆਸ ਆਉਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਵੱਡੀ ਸਹੂਲਤ

Saturday, Sep 05, 2026 - 11:10 AM (IST)

ਡੇਰਾ ਬਿਆਸ ਆਉਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਵੱਡੀ ਸਹੂਲਤ

ਫਰੀਦਕੋਟ/ਜਲੰਧਰ (ਰਘੂਨੰਦਨ/ਪੁਨੀਤ) : ਮੰਡਲ ਵੱਲੋਂ ਯਾਤਰੀਆਂ ਨੂੰ ਸੁਰੱਖਿਅਤ, ਬਿਹਤਰ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਬਿਆਸ ਰੇਲਵੇ ਸਟੇਸ਼ਨ ’ਤੇ ਡਿਜੀਟਲ ਲਾਕਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਸਹੂਲਤ ਤਹਿਤ ਯਾਤਰੀ ਆਪਣੇ ਬੈਗ ਅਤੇ ਹੋਰ ਸਾਮਾਨ ਨੂੰ ਸੁਰੱਖਿਅਤ ਰੂਪ ਨਾਲ ਲਾਕਰ ਵਿਚ ਰੱਖ ਸਕਣਗੇ। ਇਸ ਨਾਲ ਟ੍ਰੇਨ ਦੀ ਉਡੀਕ ਕਰਨ ਵਾਲੇ ਜਾਂ ਕੁਝ ਸਮੇਂ ਲਈ ਸਟੇਸ਼ਨ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਸਾਮਾਨ ਨਾਲ ਲੈ ਕੇ ਘੁੰਮਣ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ। ਲਿਹਾਜ਼ਾ ਇਸ ਸਹੂਲਤ ਨਾਲ ਡੇਰਾ ਬਿਆਸ ਆਉਣ ਵਾਲੀ ਸੰਗਤ ਨੂੰ ਵੀ ਵੱਡੀ ਸਹੂਲਤ ਮਿਲੇਗੀ। 

ਇਹ ਵੀ ਪੜ੍ਹੋ : ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ

ਡਿਜੀਟਲ ਲਾਕਰ ਦੀ ਸਹੂਲਤ ਤਹਿਤ ਯਾਤਰੀ ਆਪਣੀ ਲੋੜ ਅਨੁਸਾਰ ਤੈਅ ਸਮਾਂਹੱਦ ਲਈ ਲਾਕਰ ਬੁੱਕ ਕਰ ਸਕਣਗੇ। ਲਾਕਰ ਦਾ ਕਿਰਾਇਆ ਵੀ ਤੈਅ ਸਮਾਂਹੱਦ ਅਨੁਸਾਰ ਲਿਆ ਜਾਵੇਗਾ। ਲਾਕਰ ਬੁੱਕ ਕਰਨ ਲਈ ਯਾਤਰੀ ਨੂੰ ਲਾਕਰ ਪੈਨਲ ’ਤੇ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ, ਜਿਸ ਦੇ ਬਾਅਦ ਓ. ਟੀ. ਪੀ. ਪ੍ਰਾਪਤ ਹੋਵੇਗਾ। ਇਸ ਦੇ ਬਾਅਦ ਯਾਤਰੀ ਆਪਣੀ ਪਸੰਦ ਦਾ ਲਾਕਰ ਚੁਣ ਕੇ ਕਿਊ. ਆਰ. ਕੋਡ ਸਕੈਨ ਕਰਦੇ ਹੋਏ ਆਨਲਾਈਨ ਭੁਗਤਾਨ ਕਰ ਸਕਣਗੇ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਥਾਣੇ 'ਚ ਹੋ ਗਿਆ ਵੱਡਾ ਵਾਕਾ, ਪੂਰੀ ਘਟਨਾ ਜਾਣ ਉਡਣਗੇ ਹੋਸ਼

ਬਿਆਸ ਰੇਲਵੇ ਸਟੇਸ਼ਨ ’ਤੇ ਡਿਜੀਟਲ ਲਾਕਰ ਦੀ ਸਹੂਲਤ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਆਧੁਨਿਕ ਸਹੂਲਤ ਮਿਲਣ ਦੇ ਨਾਲ-ਨਾਲ ਉਨ੍ਹਾਂ ਦੇ ਸਾਮਾਨ ਦੀ ਸੁਰੱਖਿਆ ਵੀ ਯਕੀਨੀ ਹੋਵੇਗੀ। ਰੇਲਵੇ ਦੇ ਇਸ ਕਦਮ ਨਾਲ ਯਾਤਰੀਆਂ ਨੂੰ ਸਟੇਸ਼ਨ ’ਤੇ ਯਾਤਰਾ ਦੌਰਾਨ ਸਾਮਾਨ ਰੱਖਣ ਦੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਕਾਂਗਰਸੀਆਂ ਨੇ ਖੋਲ੍ਹਤਾ ਮੋਰਚਾ, ਆਪਣੇ ਹੀ ਪ੍ਰਧਾਨ ਵਿਰੁੱਧ ਚੁੱਕ ਲਿਆ ਵੱਡਾ ਕਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News