ਦੁਨੀਆ ਦੇ ਸਾਰੇ ਚੋਟੀ ਦੇ 50 ਖਿਡਾਰੀ ਆਸਟਰੇਲੀਅਨ ਓਪਨ ''ਚ ਖੇਡਣਗੇ

Saturday, Dec 14, 2019 - 04:25 PM (IST)

ਦੁਨੀਆ ਦੇ ਸਾਰੇ ਚੋਟੀ ਦੇ 50 ਖਿਡਾਰੀ ਆਸਟਰੇਲੀਅਨ ਓਪਨ ''ਚ ਖੇਡਣਗੇ

ਮੈਲਬੋਰਨ— ਦੁਨੀਆ ਦੇ ਸਾਰੇ ਚੋਟੀ ਦੇ 50 ਪੁਰਸ਼ ਅਤੇ ਵਿਕਟੋਰੀਆ ਅਜਾਰੇਂਕਾ ਨੂੰ ਛੱਡ ਕੇ ਚੋਟੀ ਦੀਆਂ 50 ਮਹਿਲਾ ਖਿਡਾਰੀਆਂ ਨੇ ਜਨਵਰੀ 'ਚ ਮੈਲਬੋਰਨ ਪਾਰਕ 'ਚ ਹੋਣ ਵਾਲੇ ਸੈਸ਼ਨ ਤੋਂ ਪਹਿਲਾਂ ਗ੍ਰੈਂਡ ਸਲੈਮ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ 'ਚ ਖੇਡਣ ਦੀ ਪੁਸ਼ਟੀ ਕੀਤੀ ਹੈ। ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਦੁਨੀਆ ਦੇ ਨੰਬਰ ਇਕ ਪੁਰਸ਼ ਖਿਡਾਰੀ ਰਾਫੇਲ ਨਡਾਲ ਅਤੇ ਨੰਬਰ ਇਕ ਮਹਿਲਾ ਖਿਡਾਰੀ ਐਸ਼ਲੇਗ ਬਾਰਟੀ 20 ਜਨਵਰੀ ਤੋਂ 7 ਫਰਵਰੀ ਤਕ ਹੋਣ ਵਾਲੇ ਟੂਰਨਾਮੈਂਟ ਦੇ 115ਵੇਂ ਸੈਸ਼ਨ 'ਚ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀ ਹੋਣਗੇ।

ਦੁਨੀਆ ਦੇ ਸਾਬਕਾ ਨੰਬਰ ਤਿੰਨ ਖਿਡਾਰੀ ਯੁਆਨ ਮਾਰਟਿਨ ਡੇਲ ਪੋਤਰੋ ਇਸ ਟੂਰਨਾਮੈਂਟ ਦੇ ਨਾਲ ਕੋਰਟ 'ਤੇ ਵਾਪਸੀ ਕਰਨਗੇ। 7 ਵਾਰ ਦੀ ਜੇਤੂ ਸੇਰੇਨਾ ਵਿਲੀਅਮਸ ਦੀਆਂ ਨਜ਼ਰਾਂ 24ਵੇਂ ਗ੍ਰੈਂਡਸਲੈਮ ਖਿਤਾਬ 'ਤੇ ਟਿਕੀ ਹੈ ਜਿਸ ਨਾਲ ਉਹ ਮਾਰਗ੍ਰੇਟ ਕੋਰਟ ਦੇ ਆਲ ਟਾਈਮ ਰਿਕਾਰਡ ਦੀ ਬਰਾਬਰੀ ਕਰ ਲਵੇਗੀ। 2 ਵਾਰ ਦੀ ਚੈਂਪੀਅਨ ਅਜ਼ਾਰੇਂਕਾ ਹਾਲਾਂਕਿ ਅਸਪੱਸ਼ਟ ਕਾਰਨਾਂ ਨਾਲ ਸ਼ਨੀਵਾਰ ਨੂੰ ਐਂਟ੍ਰੀਜ਼ ਦੀ ਸਮਾਂ ਹੱਦ ਖਤਮ ਹੋਣ ਤੋਂ ਪਹਿਲਾਂ ਟੂਰਨਾਮੈਂਟ ਤੋਂ ਹਟ ਗਈ।


author

Tarsem Singh

Content Editor

Related News