ਕੋਵਿਡ-19 ਟੀਕਾਕਰਨ ’ਚ ਆਸਟ੍ਰੇਲੀਆ ਓਲੰਪੀਅਨਾਂ ਨੂੰ ਮਿਲੇਗੀ ਪਹਿਲ

04/27/2021 5:46:02 PM

ਸਿਡਨੀ (ਭਾਸ਼ਾ) : ਆਸਟ੍ਰੇਲੀਆਈ ਐਥਲੀਟਾਂ ਅਤੇ ਟੋਕੀਓ ਓਲੰਪਿਕ ਦੀ ਤਿਆਰੀ ਕਰਨ ਵਾਲੇ ਸਹਿਯੋਗੀ ਸਟਾਫ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਦਿੱਤੇ ਜਾਣ ਵਾਲੇ ਟੀਕੇ (ਵੈਕਸੀਨੇਸ਼ਨ) ਵਿਚ ਪਹਿਲ ਦਿੱਤੀ ਜਾਵੇਗੀ। ਆਸਟ੍ਰੇਲੀਆਈ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਓਲੰਪਿਕ ਟੀਮ ਦੇ ਮੈਂਬਰਾਂ ਨੂੰ ਪਹਿਲ ਸਮੂਹ ਤਹਿਤ ਟੀਕਾ ਲਗਾਇਆ ਜਾਵੇਗਾ, ਜਿਸ ਵਿਚ ਸਿਹਤ ਦੇਖ਼ਭਾਲ ਕਾਰਜਕਰਤਾ, 55 ਸਾਲ ਤੋਂ ਜ਼ਿਆਦਾ ਉਮਰ ਦੇ ਸਵਦੇਸ਼ੀ ਲੋਕ ਅਤੇ 70 ਤੋਂ ਜ਼ਿਆਦਾ ਉਮਰ ਦੇ ਲੋਕ ਸ਼ਾਮਲ ਹਨ। 

ਐਥਲੀਟਾਂ ਅਤੇ ਸਹਾਇਕ ਕਰਮਚਾਰੀਆਂ ਦੇ ਟੀਕਾਕਰਨ ਪ੍ਰੋਗਰਾਮ ਵਿਚ 450-480 ਓਲੰਪਿਕ ਐਥਲੀਟਾਂ ਨਾਲ ਕੁੱਲ ਲੱਗਭਗ 200 ਲੋਕ ਸ਼ਾਮਲ ਹੋਣਗੇ। ਆਸਟ੍ਰੇਲੀਆ ਸਰਕਾਰ ਵਿਚ ਬਜ਼ੁਰਗਾਂ ਦੇ ਕਲਿਆਣ ਨਾਲ ਜੁੜੇ ਮਾਮਲਿਆਂ ਦੇ ਮੰਤਰੀ ਰਿਚਰਡ ਕੋਲਬੇਕ ਨੇ ਕਿਹਾ ਕਿ ਇਸ ਫ਼ੈਸਲੇ ਦਾ ਅਸਰ ਕੋਰੋਨਾ ਇੰਫੈਕਸ਼ਨ ਦੇ ਜੋਖ਼ਮ ਵਾਲੇ ਲੋਕਾਂ ਦੇ ਸਮੂਹ (ਬਜ਼ੁਰਗ ਅਤੇ ਦਿਵਿਆਂਗ) ’ਤੇ ਨਹੀਂ ਪਏਗਾ। ਕੋਲਬੇਕ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ, ‘ਬੀਮਾਰੀ ਦੇ ਜੋਖ਼ਮ ਸਮੂਹ ਵਿਚ ਆਉਣ ਵਾਲੇ ਆਸਟ੍ਰੇਲੀਆਈ ਲੋ ਕਾਂ ’ਤੇ ਪੂਰਨ ਪਹਿਲ ਬਣੀ ਹੋਈ ਹੈ। ਰਾਸ਼ਟਰੀ ਮੰਤਰੀ ਮੰਡਲ ਹਾਲਾਂਕਿ ਇਹ ਸਮਝਦਾ ਹੈ ਕਿ ਟੋਕੀਓ ਖੇਡਾਂ ਦੇ ਨਜ਼ਦੀਕ ਆਉਣ ’ਤੇ ਸਾਡੇ ਉਚ ਪ੍ਰਦਰਸ਼ਨ ਵਾਲੇ ਐਥਲੀਟਾਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’


cherry

Content Editor

Related News